ਮਨੀਪੁਰ ਦੇ ਮੋਰੇਹ ਇਲਾਕੇ ‘ਚ ਅੱਜ ਸਵੇਰੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ‘ਤੇ ਹਮਲਾ ਕਰ ਦਿੱਤਾ। ਇਸ ਵਿੱਚ ਸਟੇਟ ਪੁਲਿਸ ਕਮਾਂਡੋ ਨਾਲ ਜੁੜੇ Indian Reserve Battalion (IRB) ਦੇ ਸਿਪਾਹੀ ਵਾਂਗਖੇਮ ਸੋਮਰਜੀਤ ਦੀ ਮੌਤ ਹੋ ਗਈ ਅਤੇ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ। ਸੋਮਰਜੀਤ ਪੱਛਮੀ ਇੰਫਾਲ ਦੇ ਮਲੋਮ ਦਾ ਰਹਿਣ ਵਾਲਾ ਸੀ।
ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਸਵੇਰੇ ਮੋਰੇਹ ‘ਚ ਤਿੰਨ ਵੱਖ-ਵੱਖ ਥਾਵਾਂ ‘ਤੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਅੱਤਵਾਦੀਆਂ ਨੇ ਮੋਰੇਹ SBI ਨੇੜੇ ਇੱਕ ਸੁਰੱਖਿਆ ਚੌਕੀ ‘ਤੇ ਬੰਬ ਸੁੱਟੇ ਅਤੇ ਗੋਲੀਬਾਰੀ ਕੀਤੀ।
ਇਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਅੱਤਵਾਦੀਆਂ ਨੇ ਅਸਥਾਈ ਕਮਾਂਡੋ ਚੌਕੀ ‘ਤੇ ਵੀ ਗੋਲੇ ਸੁੱਟੇ, ਜਿਸ ਨਾਲ ਨੇੜੇ ਖੜ੍ਹੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਫਿਲਹਾਲ ਇਸ ਘਟਨਾ ਤੋਂ ਬਾਅਦ ਟੇਂਗਨੋਪਾਲ ਜ਼ਿਲੇ ‘ਚ ਕਰਫਿਊ ਲਗਾ ਦਿੱਤਾ ਗਿਆ ਹੈ।
ਹੁਣ ਗੱਲ ਕਰਦੇ ਹਾਂ ਆਖਰ ਮੋਰੇਹ ‘ਚ ਹਿੰਸਾ ਕਿਉਂ ਹੋ ਰਹੀ ਹੈ…
ਪੁਲਿਸ ਮੁਤਾਬਕ ਅਕਤੂਬਰ 2023 ਵਿੱਚ ਆਨੰਦ ਸਿੰਘ ਚੌਧਰੀ, ਜੋ ਕਿ ਮੋਰੇਹ ਦੇ SDPO ਸਨ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ‘ਚ 15 ਜਨਵਰੀ ਨੂੰ ਦੋ ਸ਼ੱਕੀਆਂ ਫਿਲਿਪ ਖੋਂਗਸਾਈ ਅਤੇ ਹੇਮੋਖੋਲਾਲ ਮੇਟ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਭ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ.