ਈਰਾਨ ਨੇ ਮੰਗਲਵਾਰ ਰਾਤ ਪਾਕਿਸਤਾਨ ਦੇ ਬਲੋਚਿਸਤਾਨ ‘ਚ ਸੁੰਨੀ ਅੱਤਵਾਦੀ ਸੰਗਠਨ ‘ਜੈਸ਼-ਅਲ-ਅਦਲ’ ਦੇ ਠਿਕਾਣਿਆਂ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕਰ ਦਿੱਤਾ। ਇਹ ਜਾਣਕਾਰੀ ਈਰਾਨ ਦੀ ਸਰਕਾਰੀ News Agency IRNA ਨੇ ਦਿੱਤੀ। ਸੂਚਨਾ ਦੇਣ ਦੇ ਕੁਝ ਸਮੇਂ ਬਾਅਦ News Agency ਨੇ ਇਸ ਖਬਰ ਨੂੰ ਆਪਣੇ ਪੋਰਟਲ ਤੋਂ ਹਟਾ ਦਿੱਤਾ। ਇਸ ਤੋਂ ਬਾਅਦ ਰਾਤ ਕਰੀਬ 2 ਵਜੇ ਇਸ ਮਾਮਲੇ ‘ਚ ਪਾਕਿਸਤਾਨ ਦੀ ਪਹਿਲੀ ਪ੍ਰਤੀਕਿਰਿਆ ਆਈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, “ਈਰਾਨ ਨੇ ਸਾਡੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ। ਇਸ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਲੜਕੀਆਂ ਜ਼ਖਮੀ ਹੋ ਗਈਆਂ। ਇਰਾਨ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਹੁਣ ਸਭ ਤੋਂ ਅਹਿਮ ਸਵਾਲ ਉੱਠਦਾ ਹੈ ਕਿ ਆਖਿਰ ਈਰਾਨ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ
ਜ਼ਿਕਰ ਕਰ ਦਇਏ ਕਿ ਦਸੰਬਰ ਵਿੱਚ ਜੈਸ਼ ਅਲ-ਅਦਲ ਨੇ ਈਰਾਨ ਵਿੱਚ ਇੱਕ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 11 ਈਰਾਨੀ ਪੁਲਿਸ ਵਾਲੇ ਮਾਰੇ ਗਏ ਸਨ। ਜੈਸ਼ ਅਲ-ਅਦਲ ਦੇ ਹਮਲੇ ਵਿੱਚ ਈਰਾਨ ਨੂੰ ਭਾਰੀ ਨੁਕਸਾਨ ਹੋਇਆ ਸੀ। ਦੱਸ ਦਇਏ ਕਿ ਜੈਸ਼ ਅਲ ਅਦਲ ਸੁੰਨੀ ਅੱਤਵਾਦੀ ਸੰਗਠਨ ਹੈ, ਜਿਸ ਦਾ ਗਠਨ 2012 ‘ਚ ਹੋਇਆ ਸੀ। ਜੈਸ਼ ਅਲ-ਅਦਲ ਪਾਕਿਸਤਾਨ ਸਰਹੱਦ ‘ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ। ਇਹ ਈਰਾਨ ਦੇ ਅੰਦਰ ਲਗਾਤਾਰ ਹਮਲੇ ਕਰਦਾ ਆ ਰਿਹਾ ਹੈ। ਇਸ ਨੇ ਕਈ ਵਾਰ ਈਰਾਨੀ ਸਰਹੱਦੀ ਪੁਲਿਸ ਨੂੰ ਅਗਵਾ ਕੀਤਾ ਹੈ।