ਜਗਰਾਓਂ ਰੇਲਵੇ ਸਟੇਸ਼ਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਗਰਾਓਂ ਰੇਲਵੇ ਸਟੇਸ਼ਨ ‘ਤੇ ਰਾਤ ਕਰੀਬ 12 ਵਜੇ ਦੇ ਕਰੀਬ ਸ਼ਟਿੰਗ ਦੌਰਾਨ ਮਾਲਗੱਡੀ ਦੇ ਚੱਕੇ ਟਰੈਕ ਤੋਂ ਉਤਰ ਗਏ। ਇਸ ਹਾਦਸੇ ਕਾਰਨ ਹੋਰ ਟਰੇਨਾਂ ਨੂੰ ਪਿੱਛੇ ਹੀ ਰੋਕ ਲਿਆ ਗਿਆ। ਇਸ ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਵਿਭਾਗ ਦੀ ਐਕਸੀਡੈਂਟ ਰਿਲੀਫ਼ ਟਰੇਨ ਅਤੇ ਹੋਰ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਉਹਨਾਂ ਨੇ ਕਰੀਬ 5 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਟਰੇਨ ਦੇ ਦੋਵੇਂ ਚੱਕਿਆਂ ਨੂੰ ਟਰੈਕ ‘ਤੇ ਚੜ੍ਹਾਇਆ ਅਤੇ ਟ੍ਰੈਫਿਕ ਨੂੰ ਬਹਾਲ ਕੀਤਾ।
ਦੱਸ ਦਇਏ ਕਿ ਇਹ ਮਾਲਗੱਡੀ ਲੁਧਿਆਣਾ ਤੋਂ ਫਿਰੋਜ਼ਪੁਰ ਜਾਣੀ ਸੀ, ਜਿਸ ਦੀ ਸ਼ਟਿੰਗ ਦਾ ਕੰਮ ਲੋਕੋ ਪਾਇਲਟ ਵਿਨੇ ਕਰ ਰਿਹਾ ਸੀ। ਅਧਿਕਾਰੀਆਂ ਮੁਤਾਬਕ ਸ਼ਟਿੰਗ ਦੇ ਸਮੇਂ ਜਿਵੇਂ ਹੀ ਗਾਰਡ ਨੇ ਬਰੇਕ ਹਟਾਈ ਤਾਂ ਅਚਾਨਕ ਹੀ ਪਿੱਛੇ ਮਾਲਗੱਡੀ ਦੇ 2 ਚੱਕੇ ਟਰੈਕ ਤੋਂ ਉਤਰ ਗਏ। ਗੱਡੀ ਕੁੱਝ ਹੀ ਅੱਗੇ ਗਈ ਤਾਂ ਡਰਾਈਵਰ ਨੇ ਅਚਾਨਕ ਟਰੇਨ ਰੋਕ ਦਿੱਤੀ। ਫਿਲਹਾਲ ਅਧਿਕਾਰੀਆਂ ਨੇ ਇਸ ਦੀ ਰਿਪੋਰਟ ਬਣਾ ਕੇ ਆਲਾ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।