ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਦੇ ਨਾਲ ਲੱਗਦੀ ਜਨਤਾ ਕਲੋਨੀ ਵਿੱਚ ਕਰਨ ਕਾਰ ਬਾਜ਼ਾਰ ਦੇ ਅੰਦਰ ਖੜ੍ਹੀਆਂ ਮਹਿੰਗੀਆਂ ਕਾਰਾਂ B.M.W., AUDI ਤੇ INDICA ਨੂੰ ਭਿਆਨਕ ਅੱਗ ਲੱਗ ਗਈ. ਇਸ ਦੌਰਾਨ ਲੋਕਾਂ ਨੇ ਕਿਸੇ ਤਰ੍ਹਾਂ ਪਲਾਟ ਦੇ ਅੰਦਰ ਖੜ੍ਹੀਆਂ ਬਾਕੀਆਂ ਕਾਰਾਂ ਨੂੰ ਇਕ ਪਾਸੇ ਕਰ ਦਿੱਤਾ। ਮਹਿੰਗੀਆਂ ਕਾਰਾਂ ਨੂੰ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹਾਲਾਂਕਿ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕੁਝ ਸਮੇਂ ਬਾਅਦ ਅੱਗ ‘ਤੇ ਕਾਬੂ ਪਾਇਆ, ਜਿਸ ਕਾਰਨ 20 ਗੱਡੀਆਂ ਦਾ ਬਚਾਅ ਹੋ ਗਿਆ। ਫਿਲਹਾਲ ਇਹ ਅੱਗ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਜਲੰਧਰ ਨੈਸ਼ਨਲ ਹਾਈਵੇਅ ‘ਤੇ 5 ਦੇ ਕਰੀਬ ਕਾਰ ਬਾਜ਼ਾਰ ਹਨ। ਜਿਨ੍ਹਾਂ ਕੋਲ ਹਰ ਰੋਜ਼ 100 ਦੇ ਕਰੀਬ ਕਾਰਾਂ ਖੜ੍ਹੀਆਂ ਹੁੰਦੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਕਾਰ ਬਾਜ਼ਾਰ ‘ਚ ਸਭ ਤੋਂ ਪਹਿਲਾਂ ਅੱਜ ਸਵੇਰੇ 7 ਵਜੇ AUDI ਕਾਰ ਨੂੰ ਅੱਗ ਲੱਗੀ। ਕੁਝ ਦੇਰ ਵਿਚ ਹੀ ਨੇੜੇ ਖੜ੍ਹੀਆਂ ਹੋਰ ਲਗਜ਼ਰੀ ਕਾਰਾਂ ਵੀ ਅੱਗ ਦੀ ਲਪੇਟ ਵਿਚ ਆ ਗਈਆਂ