NIA ਦੀ ਟੀਮ ਨੇ ਅੱਜ ਸਵੇਰੇ-ਸਵੇਰੇ ਪੰਜਾਬ, ਹਰਿਆਣਾ ਸਮੇਤ ਰਾਜਸਥਾਨ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। NIA ਵੱਲੋਂ ਇਹ ਛਾਪੇਮਾਰੀ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੇ ਗੈਂਗਸਟਰਾਂ ਨੂੰ ਫੜਨ ਲਈ ਕੀਤੀ ਗਈ ਹੈ. ਇਸ ਛਾਪੇਮਾਰੀ ਦੌਰਾਨ NIA ਦੀ ਟੀਮ ਨੇ ਅੱਜ ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ‘ਚ ਸੁਖਦੀਪ ਸਿੰਘ ਦੇ ਘਰ ਛਾਪਾ ਮਾਰਿਆ। ਸੁਖਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ NIA ਨਸ਼ੇ ਦੇ ਸਬੰਧ ‘ਚ ਘਰ ਦੀ ਜਾਂਚ ਕਰ ਰਹੀ ਸੀ ਅਤੇ ਘਰ ਦੀ ਤਲਾਸ਼ੀ ਵੀ ਲਈ ਸੀ ਪਰ ਮੇਰੇ ਪਤੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਮੇਰੇ ਪਤੀ ਇੱਕ ਪ੍ਰਾਈਵੇਟ ਬੱਸ ਵਿੱਚ ਚੈਕਰ ਵਜੋਂ ਕੰਮ ਕਰਦਾ ਸੀ ਪਰ ਹੁਣ ਉਹ ਕੰਮ ਛੱਡ ਚੁਕਿਆ ਹੈ। ਤਸਕਰਾਂ ਨਾਲ ਕਿਸੇ ਵੀ ਤਰ੍ਹਾ ਦੇ ਸਬੰਧ ਨਹੀਂ ਹਨ।
ਇਸਦੇ ਨਾਲ ਹੀ ਬਠਿੰਡਾ ਵਿੱਚ ਵੀ NIA ਦੇ ਟੀਮ ਨੇ ਦਬਿਸ਼ ਦਿੱਤੀ ਹੈ। ਬਠਿੰਡਾ ‘ਚ ਗੈਂਗਸਟਰ ਹੈਰੀ ਮੌੜ ਦੇ ਘਰ NIA ਨੇ ਛਾਪੇਮਾਰੀ ਕੀਤੀ ਹੈ। NIA ਨੇ ਗੈਂਗਸਟਰ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਹੈਰੀ ਮੌੜ ਦਾ ਨਾ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਲ ਹੈ। ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਸੋਨੀਪਤ ‘ਚ ਵੀ NIA ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ NIA ਦੀ ਟੀਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਅੰਕਿਤ ਸੇਰਸਾ ਅਤੇ ਪ੍ਰਿਅਵਰਤ ਫੌਜੀ ਦੇ ਘਰ ਪਹੁੰਚੀ। ਇੱਥੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਇਹ ਛਾਪੇਮਾਰੀ ਕਰੀਬ 2 ਘੰਟੇ ਤੱਕ ਚੱਲੀ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲਾ ਸ਼ੂਟਰ ਅੰਕਿਤ ਸੇਰਸਾ ਸੋਨੀਪਤ ਦੇ ਪਿੰਡ ਸੇਰਸਾ ਦਾ ਵਸਨੀਕ ਹੈ ਅਤੇ ਪ੍ਰਿਆਵਰਤ ਫ਼ੌਜੀ ਪਿੰਡ ਗੜ੍ਹੀ ਸਿਸਾਣਾ ਦਾ ਰਹਿਣ ਵਾਲਾ ਹੈ।