ਪੰਜਾਬ ਕਾਂਗਰਸ ਇਕਾਈ ਵਿੱਚ ਕਈ ਦਿਨ ਤੋਂ ਚੱਲ ਰਹੀ ਖਾਨਾਜੰਗੀ ਉਤੇ ਵਿਰਾਮ ਲੱਗਦਾ ਨਜ਼ਰ ਨਹੀਂ ਆ ਰਿਹਾ ਹੈ। ਸਿੱਧੂ ਵੱਲੋਂ ਆਪਣੇ ਪੱਧਰ ‘ਤੇ ਤਿੰਨ ਰੈਲੀਆਂ ਕਰਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਹੁਣ ਜਵਾਬਦੇਹੀ ਤੈਅ ਹੋ ਸਕਦੀ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਨਵਜੋਤ ਸਿੱਧੂ ਨੂੰ ਤਲਬ ਕਰ ਲਿਆ ਹੈ। ਬੀਤੇ ਦਿਨ ਵੀ ਦੇਵੇਂਦਰ ਯਾਦਵ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਰੀ ਰਹੀ ਹੈ ਉਹਨਾਂ ਤੋਂ ਇਸ ਦਾ ਜਵਾਬ ਲਿਆ ਜਾਵੇਗਾ।
ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ। ਇਸ ਸਬੰਧੀ ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਸ਼ੋਸ਼ਲ ਮੀਡੀਆ (ਐਕਸ) ‘ਤੇ ਇੱਕ ਵੀਡੀਓ ਸਾਂਝੀ ਕੀਤੀ ਅਤੇ ਕਿਹਾ – “ਕੌਡੀ ਕੌਡੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਗੋਡਿਆ ‘ਤੇ ਟਿਕੇ ਹੋਏ ਲੋਕ, ਬੋਹੜ ਦੇ ਰੁੱਖਾਂ ਦੀ ਗੱਲ ਕਰਦੇ ਗਮਲਿਆਂ ‘ਚ ਉੱਗੇ ਹੋਏ ਲੋਕ।.”