ਪੰਜਾਬ ‘ਚ ਲੁੱਟ-ਖੋਹ ਦੀਆ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਹੁਣ ਰਾਹ ਚੱਲਦੇ ਲੋਕ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਹੇ। ਨਵਾਂ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ। ਪਟਿਆਲਾ ਦੇ ਆਨੰਦਨਗਰ ਤੋਂ ਇੱਕ CCTV ਫੁਟੇਜ ਵਾਇਰਲ ਹੋ ਰਹੀ ਹੈ. ਇਸ CCTV ਫੁਟੇਜ ‘ਚ ਵੇਖਿਆ ਜਾ ਸਕਦਾ ਹੈ ਕਿ ਚਿੱਟੇ ਦਿਨ 1.30 ਵਜੇ ਰਾਹ ’ਚ ਤੁਰੀ ਜਾਂਦੀ ਔਰਤ ਨੂੰ ਇਕ ਮੋਟਰਸਾਈਕਲ ਸਵਾਰ ਲੁਟੇਰਾ ਸ਼ਰੇਆਮ ਬੜੇ ਆਰਾਮ ਨਾਲ ਲੁੱਟ ਕੇ ਫਰਾਰ ਹੋ ਗਿਆ।
ਲੁਟੇਰਾ ਪਹਿਲਾਂ ਰਾਹ ਜਾਂਦੀ ਔਰਤ ਨੂੰ ਵੇਖ ਕੇ ਮੋਟਰਸਾਈਕਲ ਖੜ੍ਹਾ ਕਰਦਾ ਹੈ, ਫਿਰ ਪਿੱਛੋਂ ਜਾ ਕੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀ ਵਾਲੀਆਂ ਖਿੱਚ ਕੇ ਫਰਾਰ ਹੋ ਜਾਂਦਾ ਹੈ। ਦਿਨ ਦਿਹਾੜੇ ਵਾਪਰੀ ਇਸ ਘਟਨਾ ਨੂੰ ਦੇਖ ਕੇ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਟੇਰਿਆਂ ਦੇ ਹੌਂਸਲੇ ਕਿਸ ਕਦਰ ਬੁਲੰਦ ਹੋ ਚੁੱਕੇ ਹਨ। ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਉਹ ਲੁਟੇਰੇ ਦੀ ਭਾਲ ਕਰ ਰਹੇ ਹਨ.