ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ‘ਚ Vibrant Gujarat Summit ਦੇ 10ਵੇਂ EDITION ਦਾ ਉਦਘਾਟਨ ਕੀਤਾ। ਇਹ summit 10 ਤੋਂ 12 ਜਨਵਰੀ ਤੱਕ ਚੱਲੇਗਾ। ਇਸ SUMMIT ‘ਚ ਸੰਯੁਕਤ ਅਰਬ ਅਮੀਰਾਤ ਯਾਨੀ ਕਿ UAE ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਦੇ ਨਾਲ-ਨਾਲ ਕਈ ਹੋਰ ਵਿਸ਼ਵ ਨੇਤਾਵਾਂ ਅਤੇ ਉਦਯੋਗ ਦੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਇਸ ਸੰਮੇਲਨ ‘ਚ ਮੁਕੇਸ਼ ਅੰਬਾਨੀ, ਪੰਕਜ ਪਟੇਲ, ਗੌਤਮ ਅਡਾਨੀ ਅਤੇ ਲਕਸ਼ਮੀ ਮਿੱਤਲ ਸਮੇਤ ਦੇਸ਼-ਵਿਦੇਸ਼ ਦੇ ਪ੍ਰਮੁੱਖ ਕਾਰੋਬਾਰੀ ਮੌਜੂਦ ਸਨ।
ਇਸ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ, ਭਾਰਤ ਨੇ ਆਜ਼ਾਦੀ ਦੇ 75 ਸਾਲ ਪੂਰੇ ਕਰ ਲਏ ਹਨ ਅਤੇ ਹੁਣ ਭਾਰਤ ਅਗਲੇ 25 ਸਾਲਾਂ ਦੇ ਟੀਚੇ ਤੇ ਕੰਮ ਕਰ ਰਿਹਾ ਹੈ, ਜਦੋਂ ਤੱਕ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਮਨਾਏਗਾ ਉਦੋਂ ਤੱਕ ਤਾਂ ਅਸੀਂ ਭਾਰਤ ਨੂੰ ਵਿਕਸਿਤ ਬਣਾਉਣ ਦਾ ਟੀਚਾ ਰੱਖਿਆ ਹੈ। PM ਮੋਦੀ ਨੇ ਕਿਹਾ, ਇਸ ਸੰਮੇਲਨ ਵਿੱਚ ਮੇਰੇ ਭਰਾ ਅਤੇ UAE ਦੇ ਰਾਸ਼ਟਰਪਤੀ ਦਾ ਆਉਣਾ ਖੁਸ਼ੀ ਦੀ ਗੱਲ ਹੈ।
ਇਸਦੇ ਨਾਲ ਹੀ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਤੇ MD ਮੁਕੇਸ਼ ਅੰਬਾਨੀ ਨੇ ਵੀ PM ਮੋਦੀ ਦੀ ਤਾਰੀਫ ਕੀਤੀ । ਮੁਕੇਸ਼ ਅੰਬਾਨੀ ਨੇ ਕਿਹਾ – ‘ਮੋਦੀ ਹੈ ਤਾਂ ਇਹ ਸੰਭਵ ਹੈ’ ‘ਤੇ ਭਰੋਸਾ ਬਣਿਆ ਹੋਇਆ ਹੈ। ਗੁਜਰਾਤ ਆਧੁਨਿਕ ਭਾਰਤ ਦੇ ਵਿਕਾਸ ਦਾ ਪ੍ਰਵੇਸ਼ ਦੁਆਰ ਹੈ। ਮੇਰੇ ਲਈ ਗੁਜਰਾਤ ਮੇਰਾ ਕਾਰਜ ਸਥਾਨ ਅਤੇ ਮਾਤ ਭੂਮੀ ਹੈ। ਇਸਦੇ ਨਾਲ ਹੀ ਮੁਕੇਸ਼ ਅੰਬਾਨੀ ਨੇ ਕਿਹਾ ਅੱਜ ਦੁਨੀਆ ਦੇ ਵਿਕਾਸ ਲਈ ਭਾਰਤ ਦਾ ਵਿਕਾਸ ਜ਼ਰੂਰੀ ਹੈ। ਅੱਜ ਦਾ ਭਾਰਤ ਨੌਜਵਾਨਾਂ ਲਈ ਚੰਗੇ ਮੌਕੇ ਲੈ ਕੇ ਆਇਆ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਪੀਐੱਮ ਮੋਦੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਮਾਣ ਵਧਾਇਆ ਹੈ। ਜੈ ਗੁਜਰਾਤ, ਜੈ ਹਿੰਦ।