ਜਲੰਧਰ ਦੇ ਬੱਸ ਸਟੈਂਡ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ. ਬੱਸ ਸਟੈਂਡ ‘ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਥੇ ਨਸ਼ੇ ‘ਚ ਟੱਲੀ ਦੋ ਕੁੜੀਆਂ ਆਪਸ ਵਿਚ ਭਿੜ ਗਈਆਂ। ਦੋਹਾਂ ਕੁੜੀਆਂ ਨੂੰ ਆਪਸ ਵਿਚ ਭਿੜਦੇ ਵੇਖ ਲੋਕ ਇਕੱਠੇ ਹੋ ਗਏ ਅਤੇ ਇਸ ਦੌਰਾਨ ਜੋ ਵੀ ਉਨ੍ਹਾਂ ਨੂੰ ਛੁਡਾਉਣ ਲਈ ਅੱਗੇ ਵਧਦਾ, ਦੋਵੇ ਕੁੜੀਆਂ ਉਹਨਾਂ ਨੂੰ ਆਪਣੇ ਦੰਦਾਂ ਨਾਲ ਵੱਢਣਾ ਸ਼ੁਰੂ ਕਰ ਦਿੰਦਿਆਂ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਦੋ ਨੇਪਾਲੀ ਕੁੜੀਆਂ ਬੱਸ ਅੱਡੇ ‘ਤੇ ਜੰਮੂ ਵਾਲੀ ਬੱਸ ਤੋਂ ਉਤਰੀਆਂ ਸਨ। ਦੋਹਾਂ ਨੇ ਨਸ਼ਾ ਕੀਤਾ ਹੋਇਆ ਸੀ, ਦੋਵੇਂ ਕਿਸੇ ਵਿਆਹ ਸਮਾਗਮ ਤੋਂ ਆਈਆਂ ਸਨ। ਇਸ ਸਭ ਤੋਂ ਬਾਅਦ ਮੌਕੇ ‘ਤੇ ਦੋਹਾਂ ਦੀ ਭੈਣ ਬੱਸ ਸਟੈਂਡ ਪਹੁੰਚੀ ਅਤੇ ਦੋਵਾਂ ਨੂੰ ਆਟੋ ਵਿੱਚ ਬਿਠਾ ਕੇ ਲੈ ਗਈ। ਫਿਲਹਾਲ ਇਹ ਪਤਾ ਨਹੀਂ ਲੱਗਿਆ ਕਿ ਇਹ ਦੋਵੇਂ ਨੇਪਾਲੀ ਕੁੜੀਆਂ ਜਲੰਧਰ ਵਿੱਚ ਕਿੱਥੋਂ ਦੀਆਂ ਰਹਿਣ ਵਾਲੀਆਂ ਹਨ।