ਇੰਡੋਨੇਸ਼ੀਆ ਦੇ ਤਲੌਦ ਟਾਪੂ ‘ਚ ਭਾਰਤੀ ਸਮੇਂ ਮੁਤਾਬਕ ਰਾਤ ਕਰੀਬ 2 ਵੱਜ ਕੇ 18 ਮਿੰਟਾ ‘ਤੇ 6.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਦਾ ਕੇਂਦਰ ਧਰਤੀ ਦੇ ਹੇਠਾਂ 80 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਭੁਚਾਲ ਕਾਰਨ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਦੱਸ ਦਈਏ ਕਿ ਇੰਡੋਨੇਸ਼ੀਆ ‘ਚ ਹਰ ਰੋਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਇਸ ਦਾ ਮੁੱਖ ਕਾਰਨ ਇਸ ਸਥਾਨ ਦੀ ਭੂਗੋਲਿਕ ਬਣਤਰ ਹੈ। ਜਿਸ ਕਾਰਨ ਇੱਥੇ ਭੂਚਾਲ ਆਉਂਦੇ ਰਹਿੰਦੇ ਹਨ। ਰਿੰਗ ਆਫ਼ ਫਾਇਰ ਪ੍ਰਸ਼ਾਂਤ, ਕੋਕੋਸ, ਭਾਰਤੀ-ਆਸਟ੍ਰੇਲੀਅਨ, ਜੁਆਨ ਡੇ ਫੁਕਾ, ਨਾਜ਼ਕਾ, ਉੱਤਰੀ ਅਮਰੀਕਾ ਅਤੇ ਫਿਲੀਪੀਨ ਟੈਕਟੋਨਿਕ ਪਲੇਟਾਂ ਨੂੰ ਜੋੜਦਾ ਹੈ।