ਬ੍ਰਾਜ਼ੀਲ ਦੇ ਉੱਤਰ-ਪੂਰਬੀ ਰਾਜ ਬਾਹੀਆ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇਹਨਾਂ ਭਿਆਨਕ ਸੀ ਕਿ ਇਸ ‘ਚ 25 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ। ਰਾਜ ਦੇ ਫਾਇਰ ਵਿਭਾਗ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਦਿੱਤੀ। ਜੈਕੋਬੀਨਾ ਦੀ ਨਗਰਪਾਲਿਕਾ ਨੇ ਹਾਦਸੇ ‘ਤੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਅਤੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ‘ਤੇ ਦੱਸਿਆ ਕਿ ਉਹ ਸ਼ਹਿਰ ਦੇ ਜਿਮਖਾਨੇ ਵਿੱਚ ਪੀੜਤਾਂ ਲਈ ਇੱਕ ਸਮੂਹ ਦਾ ਆਯੋਜਨ ਕਰ ਰਹੀ ਹੈ।
ਦੱਸ ਦਈਏ ਕਿ ਇਹ ਹਾਦਸਾ ਐਤਵਾਰ ਰਾਤ ਸਥਾਨਕ ਸਮੇਂ ਅਨੁਸਾਰ ਸਾਢੇ 10 ਵਜੇ ਸਾਓ ਜੋਸੇ ਡੋ ਜੈਕਿਪ ਸ਼ਹਿਰ ਦੇ ਨੇੜੇ ਹਾਈਵੇਅ ‘ਤੇ ਵਾਪਰਿਆ। ਅਖ਼ਬਾਰ ‘ਫੋਲਾ ਡੀ.ਐੱਸ. ਪਾਓਲੋ’ ਦੀ ਰਿਪੋਰਟ ਮੁਤਾਬਕ, ਮਿੰਨੀ ਬੱਸ ਬਾਹੀਆ ਦੇ ਉੱਤਰੀ ਤੱਟ ‘ਤੇ ਸਥਿਤ ਸੈਰ-ਸਪਾਟਾ ਸਥਾਨ ਗੁਆਰਾਜੂਬਾ ਬੀਚ ਦੀ ਯਾਤਰਾ ਤੋਂ ਬਾਅਦ ਜੈਕੋਬੀਨਾ ਸ਼ਹਿਰ ਵੱਲ ਵਾਪਸ ਜਾ ਰਹੀ ਸੀ। ਅਖ਼ਬਾਰ ਨੇ ਫੈਡਰਲ ਹਾਈਵੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਹੋ ਸਕਦਾ ਹੈ ਕਿ ਦੋਹਾਂ ਵਾਹਨਾਂ ਵਿਚਾਲੇ ਟੱਕਰ ਉਸ ਸਮੇਂ ਹੋਈ ਜਦੋਂ ਵਾਹਨ ਇਕ-ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।