ਮੋਹਾਲੀ ਦੇ ਪਿੰਡ ਚਿੱਲਾ ਨਜ਼ਦੀਕ ਰੇਲਵੇ ਲਾਈਨ ਦੇ ਨਜ਼ਦੀਕ ਦੋ ਲਾਸ਼ਾਂ ਮਿਲਿਆ ਹਨ. ਲਾਸ਼ਾ ਮਿਲਣ ਤੋਂ ਬਾਅਦ ਇਲਾਕੇ ‘ਚ ਸਨਸਨੀ ਦਾ ਮਾਹੌਲ ਪੈਦਾ ਹੋਇਆ। ਇਸ ਸਭ ਤੋਂ ਬਾਅਦ DSP ਜੀਆਰਪੀ ਜਗਮੋਹਨ ਸਿੰਘ ਨੇ ਕਤਲ ਦੀ ਸੰਭਾਵਨਾ ਜਤਾਈ ਹੈ l ਕਿਹਾ ਜਾ ਰਿਹਾ ਹੈ ਕਿ ਅਜੇ ਜਾਂਚ ਜਾਰੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਜਾ ਰਿਹਾ ਹੈl
ਮ੍ਰਿਤਕਾਂ ਦੀ ਪਹਿਚਾਣ ਅਜੇ ਤੱਕ ਨਹੀਂ ਹੋਈ। ਮ੍ਰਿਤਕ ਨੌਜਵਾਨਾਂ ਦੀ ਉਮਰ ਤਕਰੀਬਨ 25 ਤੋਂ 30 ਸਾਲ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਤਲ ਤੋਂ ਬਾਅਦ ਲਾਸ਼ਾਂ ਨੂੰ ਰੇਲਵੇ ਲਾਈਨ ਉੱਤੇ ਰੱਖਿਆ ਗਿਆ। ਫੋਰਨਸਿਕ ਟੀਮਾਂ ਵੱਲੋਂ ਮੌਕੇ ਉੱਤੇ ਪਹੁੰਚ ਜਾਂਚ ਕੀਤੀ ਗਈ.