ਭਾਰਤੀ ਕ੍ਰਿਕਟ ਟੀਮ ਇਕ ਵਾਰ ਫਿਰ ਮੈਦਾਨ ‘ਚ ਉਤਰਨ ਲਈ ਤਿਆਰ ਹੈ। ਟੀਮ ਇੰਡੀਆ ਨੂੰ ਨਵੇਂ ਸਾਲ ਦੇ ਪਹਿਲੇ ਟੈਸਟ ‘ਚ 11 ਜਨਵਰੀ ਨੂੰ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮਅ ‘ਚ ਅਫਗਾਨਿਸਤਾਨ ਦਾ ਸਾਹਮਣਾ ਕਰਨਾ ਹੈ ਅਤੇ ਇਸ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡੀ ਖਬਰ ਇਹ ਹੈ ਕਿ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਕਪਤਾਨ ਹੋਣਗੇ। ਇਸ ਤੋਂ ਇਲਾਵਾ ਵਿਰਾਟ ਕੋਹਲੀ ਦੀ ਵੀ T-20 ਟੀਮ ‘ਚ ਵਾਪਸੀ ਹੋਈ ਹੈ। ਦੋਵੇਂ ਸਟਾਰ ਖਿਡਾਰੀ ਨਵੰਬਰ 2022 ਤੋਂ ਬਾਅਦ ਇਸ ਫਾਰਮੈਟ ‘ਚ ਵਾਪਸੀ ਕਰ ਰਹੇ ਹਨ। ਦਰਅਸਲ ਹਾਰਦਿਕ ਪੰਡਯਾ ਅਤੇ ਸੂਰਿਆਕੁਮਾਰ ਯਾਦਵ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਜਿਸ ਕਰਕੇ ਚੋਣਕਾਰਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਇਸਦੇ ਨਾਲ ਹੀ ਦੱਸ ਦਈਏ ਕਿ ਅਫਗਾਨਿਸਤਾਨ ਦੀ ਟੀਮ ਭਾਰਤ ਖਿਲਾਫ ਟੀ-20 ਮੈਚ ‘ਚ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚ ਗਈ ਹੈ। ਅਫਗਾਨਿਸਤਾਨ ਦੀ ਟੀਮ ਅੱਜ PCA ਸਟੇਡੀਅਮ ਦੇ ਪਿਛਲੇ ਪਾਸੇ ਵਾਲੇ ਖੇਤਰ ਵਿੱਚ ਨੈੱਟ ਵਿੱਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦਾ ਅਭਿਆਸ ਕਰੇਗੀ। ਅਫਗਾਨਿਸਤਾਨ ਦੀ ਟੀਮ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਇੱਕ ਹੋਟਲ ਵਿੱਚ ਠਹਿਰੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਭਾਰਤੀ ਟੀਮ 9 ਜਨਵਰੀ ਭਾਵ ਭਲਕੇ ਚੰਡੀਗੜ੍ਹ ਆਵੇਗੀ।
ਭਾਰਤ ਅਫਗਾਨਿਸਤਾਨ ਟੀ-20 ਮੈਚ ਦੀਆਂ ਹੁਣ ਤੱਕ 35% ਟਿਕਟਾਂ ਵਿਕ ਚੁੱਕੀਆਂ ਹਨ। ਇਸ ਮੈਚ ਦੀਆਂ ਟਿਕਟਾਂ ਪੀਸੀਏ ਸਟੇਡੀਅਮ ਦੇ ਕਾਊਂਟਰ ਤੋਂ ਇਲਾਵਾ ਸੀਪੀ 67 ਮਾਲ ਮੁਹਾਲੀ ਅਤੇ ਮੀਨਾ ਬਾਜ਼ਾਰ ਮਨੀਮਾਜਰਾ ਤੋਂ ਵੀ ਖਰੀਦੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਕਈ ਆਨਲਾਈਨ ਪਲੇਟਫਾਰਮਾਂ ‘ਤੇ ਕ੍ਰਿਕਟ ਮੈਚਾਂ ਦੀਆਂ ਟਿਕਟਾਂ ਵੀ ਉਪਲਬਧ ਹਨ।