ਪੰਜਾਬ ‘ਚ ਲੁੱਟ ਖੋਹ ਦੇ ਮਾਮਲਾ ਵਧਦੇ ਜਾ ਰਹੇ ਹਨ। ਜਲੰਧਰ ‘ਚ ਸੌਮਵਾਰ ਤੜਕੇ ਗਦਾਈਪੁਰ ਇਲਾਕੇ ‘ਚ ਸਥਿਤ ਅਮਿਤ ਜਿਊਲਰਜ਼ ਨਾਂ ਦੇ ਸ਼ੋਅਰੂਮ ‘ਚ 8 ਤੋਂ 10 ਚੋਰਾਂ ਨੇ ਦਾਖ਼ਲ ਹੋ ਕੇ 40 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਇਹ ਪੂਰੀ ਘਟਨਾ CCTV ਕੈਮਰੇ ‘ਚ ਕੈਦ ਹੋ ਗਈ ਹੈ. ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ CCTV ਕੈਮਰਿਆਂ ਦੇ ਆਧਾਰ ‘ਤੇ ਇਸ ਪੂਰੇ ਮਾਮਲਾ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ੋਅਰੂਮ ਦੇ ਮਾਲਕ ਅਮਿਤ ਨੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਸਵੇਰੇ 4 ਵਜੇ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਸ਼ਟਰ ਖੁੱਲ੍ਹੇ ਹਨ। ਜਦੋਂ ਉਹ ਤੁਰੰਤ ਆਪਣੇ ਭਰਾ ਸਮੇਤ ਮੌਕੇ ‘ਤੇ ਪਹੁੰਚੇ ਤਾਂ ਵੇਖਿਆ ਕਿ ਚੋਰਾਂ ਨੇ ਸ਼ੋਅਰੂਮ ਦਾ ਅਗਲਾ ਸ਼ੀਸ਼ਾ ਵੀ ਤੋੜਿਆ ਹੋਇਆ ਸੀ। ਅੰਦਰੋਂ ਸੇਫ ਵੀ ਗਾਇਬ ਸਨ।
ਇਸ ਬਾਰੇ ਜਾਂਚ ਕਰਦੇ ਹੋਏ ਡਾਗ ਸਕੁਐਡ ਦੀ ਟੀਮ ਸ਼ੋਅਰੂਮ ਦੇ ਪਿੱਛੇ ਸੁੱਖੀ ਨਹਿਰ ‘ਤੇ ਪਹੁੰਚੀ, ਜਿੱਥੇ ਖਾਲੀ ਤਿਜੋਰੀਆਂ ਪਈਆਂ ਸਨ। ਅਮਿਤ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਕਰੀਬ 40 ਕਿਲੋ ਚਾਂਦੀ ਅਤੇ 400 ਗ੍ਰਾਮ ਸੋਨੇ ਸਮੇਤ 12 ਹਜ਼ਾਰ ਰੁਪਏ ਵੀ ਗਾਇਬ ਸਨ।