ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2-3 ਜਨਵਰੀ ਨੂੰ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਕਸ਼ਦੀਪ ਪਹੁੰਚੇ ਸਨ। PM ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੇ ਲਕਸ਼ਦੀਪ ਦੌਰੇ ਦੌਰਾਨ ਲਏ ਗਏ ਤਜ਼ਰਬੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਸਨ। ਇਸ ਦੌਰੇ ਦੌਰਾਨ ਉਨ੍ਹਾਂ ਨੇ ਭਾਰਤੀ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਲਕਸ਼ਦੀਪ ਨੂੰ ਆਪਣੀ ਸੈਲਾਨੀ ਸੂਚੀ ਵਿੱਚ ਸ਼ਾਮਲ ਕਰਨ। PM ਮੋਦੀ ਦੀ ਇਸ ਅਪੀਲ ਤੋਂ ਬਾਅਦ ਮਾਲਦੀਵ ਦੇ ਤਿੰਨ ਉਪ ਮੰਤਰੀਆਂ ਮਰੀਅਮ ਸ਼ਿਓਨਾ, ਮਲਸ਼ਾ ਸ਼ਰੀਫ ਅਤੇ ਅਬਦੁੱਲਾ ਮਹਿਜੂਮ ਮਜੀਦ ਨੇ ਪੀਐਮ ਮੋਦੀ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਦੋਸ਼ ਲਾਇਆ ਕਿ ਭਾਰਤ ਸਰਕਾਰ ਲਕਸ਼ਦੀਪ ਨੂੰ ਮਾਲਦੀਵ ਦੇ ਵਿਕਲਪਕ ਸੈਰ-ਸਪਾਟਾ ਸਥਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਸਭ ਤੋਂ ਬਾਅਦ ਮਾਲਦੀਵ ਦੀ ਸਰਕਾਰ ਨੇ ਐਤਵਾਰ ਨੂੰ ਸਖਤ ਕਦਮ ਉਠਾਉਂਦਿਆਂ ਤਿੰਨ ਮੰਤਰੀਆਂ ਮਰੀਅਮ ਸ਼ਿਓਨਾ, ਮਲਸ਼ਾ ਸ਼ਰੀਫ ਅਤੇ ਮਹਿਜੂਮ ਮਜੀਦ ਨੂੰ ਮੁਅੱਤਲ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਮਾਲਦੀਵ ‘ਤੇ ਭਾਰਤ ਦਾ ਗੁੱਸਾ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ। ਭਾਰਤ ਦੇ ਲੋਕ ਮੰਤਰੀਆਂ ਦੀਆਂ ਅਜਿਹੀਆਂ ਟਿੱਪਣੀਆਂ ‘ਤੇ ਭਾਰੀ ਨਰਾਜ਼ਗੀ ਪ੍ਰਗਟ ਕਰ ਰਹੇ ਹਨ। ਲੋਕ ਲਗਾਤਾਰ ਆਪਣਾ ਗੁੱਸਾ ਮਾਲਦੀਵ ‘ਤੇ ਕੱਢ ਰਹੇ ਹਨ। ਜਿਸ ਦਾ ਅਸਰ ਇਹ ਹੋਇਆ ਕਿ ਬਾਈਕਾਟ ਮਾਲਦੀਵ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ।
ਇਹਨਾਂ ਹੀ ਨਹੀਂ ਹੁਣ ਆਮ ਲੋਕਾਂ ਦੇ ਨਾਲ-ਨਾਲ ਭਾਰਤ ਦੀਆਂ ਪ੍ਰਮੁੱਖ ਟਰੈਵਲ ਕੰਪਨੀਆਂ ਨੇ ਵੀ ਮਾਲਦੀਵ ‘ਤੇ ਆਪਣਾ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ Online travel aggregator EaseMyTrip ਨੇ ਮਾਲਦੀਵ ਲਈ ਫਲਾਈਟ ਬੁਕਿੰਗ ਬੰਦ ਕਰ ਦਿੱਤੀ ਹੈ। ਕੰਪਨੀ ਦੇ CEO ਅਤੇ ਸਹਿ-ਸੰਸਥਾਪਕ ਨੇ ਟਵਿੱਟਰ ‘ਤੇ ਕਿਹਾ ਕਿ ਦੇਸ਼ ਦੇ ਨਾਲ ਏਕਤਾ ਦੇ ਪ੍ਰਦਰਸ਼ਨ ਵਿੱਚ
EaseMyTrip ਨੇ ਮਾਲਦੀਵ ਦੀਆਂ ਸਾਰੀਆਂ ਉਡਾਣਾਂ ਦੀ ਬੁਕਿੰਗ ਨੂੰ ਮੁਅੱਤਲ ਕਰ ਦਿੱਤਾ ਹੈ।