ISRO ਨੇ ਨਵੇਂ ਸਾਲ ‘ਤੇ ਇਤਿਹਾਸ ਰਚ ਦਿੱਤਾ ਹੈ। ISRO ਨੇ ਪੁਲਾੜ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਛਾਲ ਮਾਰੀ ਹੈ। ਭਾਰਤ ਦਾ ਪਹਿਲਾ ਪੁਲਾੜ-ਅਧਾਰਤ ਸੂਰਜੀ ਆਬਜ਼ਰਵੇਟਰੀ, ADITYA L1 ਉਪਗ੍ਰਹਿ, 6 ਜਨਵਰੀ ਨੂੰ ਸ਼ਾਮ 4 ਵਜੇ ਆਪਣੇ ਨਿਰਧਾਰਤ ORBIT ‘ਤੇ ਪਹੁੰਚ ਗਿਆ ਹੈ। ADITYA L1 ਨੂੰ ‘ਲੈਗਰੇਂਜ ਪੁਆਇੰਟ 1’ ਦੇ ਆਲੇ-ਦੁਆਲੇ ‘ਹਾਲੋ ਔਰਬਿਟ’ ਵਿੱਚ ਰੱਖਿਆ ਗਿਆ ਹੈ। ‘L1 ਬਿੰਦੂ’ ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੂਰ ਹੈ ਅਤੇ ਧਰਤੀ ਅਤੇ ਸੂਰਜ ਵਿਚਕਾਰ ਕੁੱਲ ਦੂਰੀ ਦਾ ਲਗਭਗ ਇੱਕ ਪ੍ਰਤੀਸ਼ਤ ਹੈ। ਦੱਸ ਦਈਏ ਕਿ ਆਦਿਤਿਆ L1 ਨੂੰ ਸੂਰਜ ਦਾ ਅਧਿਐਨ ਕਰਨ ਲਈ ਪਿਛਲੇ ਸਾਲ 2 ਸਤੰਬਰ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ।
ਅੱਜ ਇਹ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਸ ਉਪਲਬਧੀ ‘ਤੇ ਇਸਰੋ ਨੂੰ ਵਧਾਈ ਦਿੱਤੀ ਹੈ। PM ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ, “ਭਾਰਤ ਨੇ ਇੱਕ ਹੋਰ ਉਪਲਬੱਧੀ ਹਾਸਲ ਕੀਤੀ। ਭਾਰਤ ਦੀ ਪਹਿਲੀ Solar Observatory ADITYA L1 ਆਪਣੀ ਮੰਜ਼ਿਲ ‘ਤੇ ਪਹੁੰਚ ਗਈ ਹੈ।