ਪੰਜਾਬ ਦੀਆਂ ਜੇਲਾਂ ਵਿੱਚ ਮੋਬਾਈਲ ਫੋਨ ਮਿਲਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਨਵਾਂ ਪਲਾਨ ਤਿਆਰ ਕੀਤਾ ਹੈ। ਜੇਲ ਪ੍ਰਸ਼ਾਸਨ ਵੱਲੋਂ ਜੇਲ ਅੰਦਰ 40 ਫੁੱਟ ਦਾ ਜਾਲ (ਨਾਈਲੋਨ ਜਾਲ) ਲਗਾਇਆ ਜਾਵੇਗਾ, ਤਾਂ ਜੋ ਕੋਈ ਵੀ ਵਿਅਕਤੀ ਬਾਹਰੋਂ ਫੋਨ ਨਾ ਸੁੱਟ ਸਕੇ।
ਇਸਦੇ ਨਾਲ ਹੀ ਹੁਣ AI ਰਾਹੀਂ CCTV ਕੈਮਰੇ ਵੀ ਲਗਾਏ ਜਾਣਗੇ ਤੇ ਨਾਲ ਹੀ 20 ਜੇਲ੍ਹਾਂ ਵਿੱਚ ਫੁੱਲ ਬਾਡੀ ਸਕੈਨਰ ਲਗਾਏ ਜਾਣਗੇ। ਇਸ ਤੋਂ ਇਲਾਵਾ ਜੇਲਾਂ ‘ਚ ਨਵੀਂ ਤਕਨੀਕ ਵਾਲੇ ਜੈਮਰ ਵੀ ਲਗਾਉਣ ਬਾਰੇ ਕਿਹਾ ਜਾ ਰਿਹਾ ਹੈ ਜੋ 4ਜੀ ਅਤੇ 5ਜੀ ਦਾ ਮੁਕਾਬਲਾ ਕਰਨ ਦੇ ਯੋਗ ਹੋਣਗੇ।