ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਵਿੱਚ ਇਸ ਸਾਲ ICC T-20 ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਣਾ ਹੈ। ਫੈਨਜ਼ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇਸ ਨਾਲ ਜੁੜਿਆ ਪੂਰਾ SCHEDULE ਜਾਰੀ ਕੀਤਾ ਜਾਵੇਗਾ ਤੇ ਹੁਣ ਫੈਨਸ ਦਾ ਇਹ ਇੰਤਜ਼ਾਰ ਬੀਤੇ ਦਿਨ ਸ਼ੁਕਰਵਾਰ ਨੂੰ ਖਤਮ ਹੋ ਗਿਆ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਇਸ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਟੂਰਨਾਮੈਂਟ ਵਿੱਚ ਕੁੱਲ 20 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ 5-5 ਦੇ 4 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਦੱਸ ਦਈਏ ਕਿ ਇਹ ਟੂਰਨਾਮੈਂਟ 1 ਜੂਨ ਤੋਂ ਸ਼ੁਰੂ ਹੋ ਕੇ 29 ਜੂਨ ਤੱਕ ਚੱਲੇਗਾ।
ਆਓ ਹੁਣ ਜਾਣਦੇ ਹਾਂ ਭਾਰਤ ਦਾ ਕਿਹੜੀ ਟੀਮ ਨਾਲ ਕਦੋਂ ਤੇ ਕਿੱਥੇ ਹੋਵੇਗਾ ਮੈਚ
ਭਾਰਤ ਬਨਾਮ ਆਇਰਲੈਂਡ – 5 ਜੂਨ, ਨਿਊਯਾਰਕ
ਭਾਰਤ ਬਨਾਮ ਪਾਕਿਸਤਾਨ – 9 ਜੂਨ, ਨਿਊਯਾਰਕ
ਭਾਰਤ ਬਨਾਮ ਅਮਰੀਕਾ – 12 ਜੂਨ, ਨਿਊਯਾਰਕ
ਭਾਰਤ ਬਨਾਮ ਕੈਨੇਡਾ – 15 ਜੂਨ, ਫਲੋਰੀਡਾ
ਇਸਦੇ ਨਾਲ ਹੀ ਦੱਸ ਦਈਏ ਕਿ ਭਾਰਤ ਨੂੰ ਪਾਕਿਸਤਾਨ, ਆਇਰਲੈਂਡ, ਅਮਰੀਕਾ ਅਤੇ ਕੈਨੇਡਾ ਦੇ ਨਾਲ Group A ਵਿੱਚ ਰੱਖਿਆ ਗਿਆ ਹੈ। Group B ਵਿੱਚ ਇੰਗਲੈਂਡ ਅਤੇ ਆਸਟਰੇਲੀਆ ਦੇ ਨਾਲ ਨਾਮੀਬੀਆ, ਸਕਾਟਲੈਂਡ ਅਤੇ ਓਮਾਨ ਦੀਆਂ ਟੀਮਾਂ ਸ਼ਾਮਲ ਹਨ। ਵੈਸਟਇੰਡੀਜ਼ ਨੂੰ ਨਿਊਜ਼ੀਲੈਂਡ, ਅਫਗਾਨਿਸਤਾਨ, ਯੂਗਾਂਡਾ ਅਤੇ ਪਾਪੂਆ ਨਿਊ ਗਿਨੀ ਦੇ ਨਾਲ Group C ‘ਚ ਰੱਖਿਆ ਗਿਆ ਹੈ, ਜਦਕਿ Group D ‘ਚ ਦੱਖਣੀ ਅਫਰੀਕਾ, ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ ਅਤੇ ਨੇਪਾਲ ਨੂੰ ਇਕ-ਦੂਜੇ ਖਿਲਾਫ ਰੱਖਿਆ ਗਿਆ ਹੈ।