ਹਰਿਆਣਾ ਦੀ ਯਮੁਨਾਨਗਰ ਸੀਟ ਤੋਂ ਵਿਧਾਇਕ ਰਹਿ ਚੁੱਕੇ ਇਨੈਲੋ ਆਗੂ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਦੇ ਟਿਕਾਣਿਆਂ ‘ਤੇ ਬੀਤੇ ਦਿਨ ED ਨੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ED ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਛਾਪੇਮਾਰੀ ਦੌਰਾਨ ਹੁਣ ਤਕ 5 ਕਰੋੜ ਰੁਪਏ ਦੀ ਨਕਦੀ, 100 ਤੋਂ ਵੱਧ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ, ਵਿਦੇਸ਼ਾਂ ਵਿਚ ਕਈ ਜਾਇਦਾਦਾਂ ਦੇ ਦਸਤਾਵੇਜ਼, ਗੈਰ-ਕਾਨੂੰਨੀ ਵਿਦੇਸ਼ੀ ਰਾਈਫਲਾਂ, ਸੋਨੇ ਦੇ ਬਿਸਕੁਟ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
ਦੱਸ ਦਈਏ ਕਿ ED ਨੇ ਇਹ ਛਾਪੇਮਾਰੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਗੈਰ-ਕਾਨੂੰਨੀ ਮਾਈਨਿੰਗ ਦੇ ਕੇਸ ਦਰਜ ਹੋਣ ਤੋਂ ਬਾਅਦ ਕੀਤੀ ਹੈ। ED ਨੇ ਮਾਈਨਿੰਗ ਕਾਰੋਬਾਰੀਆਂ ਦੇ 20 ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ। ਇਨ੍ਹਾਂ ਕਾਰੋਬਾਰੀਆਂ ਵਿਚ ਸੋਨੀਪਤ ਤੋਂ ਕਾਂਗਰਸ ਦੇ ਵਿਧਾਇਕ ਸੁਰੇਂਦਰ ਪਵਾਰ, ਉਨ੍ਹਾਂ ਦੇ ਪਾਰਟਨਰ ਸੁਰੇਸ਼ ਤਿਆਗੀ, ਕਰਨਾਲ ਵਿਚ INLD ਤੋਂ ਭਾਜਪਾ ਵਿਚ ਆਏ ਮਨੋਜ ਵਧਵਾ ਸ਼ਾਮਲ ਹਨ