ਖੰਨਾ ‘ਚ ਸ਼ਰਾਬੀ ASI ਵੱਲੋਂ ਰੱਜ ਕੇ ਹੰਗਾਮਾ ਕੀਤਾ ਗਿਆ। ਉਸ ਨੇ ਆਪਣੇ ਹੀ SHO ਨੂੰ ਸ਼ਰੇਆਮ ਗਾਲ੍ਹਾਂ ਕੱਢ ਦਿੱਤੀਆਂ। ਇਸ ਪੂਰੇ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਕਾਰਨ ASI ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸਿਟੀ ਥਾਣੇ ਦੇ ASI ਸੂਰਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ, ਜਿਸ ਦੀ ਸ਼ਿਕਾਇਤSHO ਹੇਮੰਤ ਮਲਹੋਤਰਾ ਨੂੰ ਮਿਲੀ। ਇਸ ਤੋਂ ਬਾਅਦ SHO ਥਾਣਾ ਕਲਰਕ ਦੇ ਨਾਲ ASI ਸੂਰਜਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਗਏ।
ASI ਨੇ ਉਥੇ EMERGENCY WARD ਵਿੱਚ ਕਾਫੀ ਹੰਗਾਮਾ ਕੀਤਾ। SHO ਨਾਲ ਬਦਸਲੂਕੀ ਕੀਤੀ। ਤਕਰਾਰ ਵੀ ਹੋਈ। ਜਿਸ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ। ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਮਿਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ