ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਦੇ ਰਾਜਸਥਾਨ ਦੌਰੇ ਤੇ ਜਾ ਰਹੇ ਹਨ. ਇਸ ਦੌਰੇ ਦੌਰਾਨ PM ਮੋਦੀ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਹੋਣ ਵਾਲੀ DG-IG ਕਾਨਫਰੰਸ ਵਿੱਚ ਹਿੱਸਾ ਲੈਣਗੇ ਤੇ ਦੇਸ਼ ਭਰ ਦੇ ਪੁਲਿਸ ਅਧਿਕਾਰੀਆਂ ਨੂੰ ਮਿਲਣਗੇ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਨੇਤਾ ਸੰਮੇਲਨ ‘ਚ ਸ਼ਾਮਲ ਹੋਣ ਲਈ ਜੈਪੁਰ ਆਉਣਗੇ। ਇਹ ਕਾਨਫਰੰਸ 5 ਜਨਵਰੀ ਤੋਂ ਸ਼ੁਰੂ ਹੋ ਕੇ 7 ਜਨਵਰੀ ਤੱਕ ਚੱਲੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਪੀਐਮ ਮੋਦੀ ਰਾਜਸਥਾਨ ਦੀ ਰਾਜਧਾਨੀ ਵਿੱਚ 3 ਦਿਨ ਰੁਕਣ ਜਾ ਰਹੇ ਹਨ।
ਇੱਕ ਰਿਪੋਰਟ ਮੁਤਾਬਕ ਇਸ ਕਾਨਫਰੰਸ ‘ਚ ਪੀਐੱਮ ਮੋਦੀ ਅਤੇ ਅਧਿਕਾਰੀਆਂ ਵਿਚਾਲੇ ਹੋਣ ਵਾਲੀ ਚਰਚਾ ਦਾ ਮੁੱਖ ਏਜੰਡਾ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ‘ਤੇ ਵਾਰ-ਵਾਰ ਅੱਤਵਾਦੀ ਹਮਲੇ ਅਤੇ ਲੱਦਾਖ ‘ਚ ਚੀਨ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਦੇਸ਼ ਭਰ ‘ਚ ਨਕਸਲੀ ਹਿੰਸਾ ਨੂੰ ਖਤਮ ਕਰਨ ਦੀ ਰਣਨੀਤੀ ‘ਤੇ ਕੇਂਦਰਿਤ ਹੋਵੇਗਾ। ਉਥੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ spg ਨੇ ਪੂਰੇ ਕੈਂਪਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।