ਪਟਿਆਲਾ ਜ਼ਿਲ੍ਹਾ ਦੇ ਹਲਕਾ ਸਨੌਰ ਦੇ ਪੁਲਸ ਥਾਣੇ ਨਜ਼ਦੀਕ ਇਕ ਵੱਡੀ ਘਟਨਾ ਵਾਪਰੀ ਹੈ. ਇਥੇ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਆਏ 3 ਨੌਜਵਾਨਾਂ ਨੇ ਦੁਕਾਨ ਖੋਲ੍ਹ ਰਹੇ ਨਿਖਿਲ ਨਾਅ ਦੇ ਨੌਜਵਾਨ ‘ਤੇ ਤੇਜ਼ਾਬ ਸੁੱਟ ਦਿੱਤਾ। ਪੀੜਤ ਨੌਜਵਾਨ ਨਿਖਿਲ ਹਲਕਾ ਸਨੌਰ ਦਾ ਹੀ ਰਹਿਣ ਵਾਲਾ ਹੈ। ਇਸ ਪੂਰੀ ਘਟਨਾ ਦੀ CCTV ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਪੀੜਤ ਨੌਜਵਾਨ ਨਿਖਿਲ ਤੇਜ਼ਾਬ ਸਰੀਰ ਉੱਪਰ ਡਿੱਗਣ ਮਗਰੋਂ ਤੜਫਦਾ ਹੋਇਆ ਵਿਖਾਈ ਦੇ ਰਿਹਾ ਹੈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਖਿਲ ਆਪਣੀ ਸਵੇਰੇ ਦੁਕਾਨ ਖੋਲ੍ਹ ਕੇ ਅੰਦਰ ਜਾ ਰਿਹਾ ਸੀ, ਇਸੇ ਦੌਰਾਨ ਇਹ ਨੌਜਵਾਨ ਆਏ ਇਨ੍ਹਾਂ ਨੇ ਤੇਜ਼ਾਬ ਨਿਕਾਲ ਦੇ ਉੱਪਰ ਸੁੱਟ ਦਿੱਤਾ, ਜਿਸ ਕਰਕੇ ਨਿਖਿਲ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ। ਫਿਲਹਾਲ ਪੀੜਤ ਨੌਜਵਾਨ ਨਿਖਿਲ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਸ ਨੂੰ ਮੰਗ ਕੀਤੀ ਹੈ ਕਿ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ
ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਨਿਖਿਲ ਦੇ ਬਿਆਨ ਦਰਜ ਕੀਤੇ ਹਨ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਜਲਦ ਦੋਸ਼ੀਆਂ ਨੂੰ ਕਾਬੂ ਕਰਾਂਗੇ।