ਪੰਜਾਬ ਭਾਜਪਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੁਨੀਲ ਜਾਖੜ ਨੇ CM ਮਾਨ ਵੱਲੋਂ ਆਂਧਰਾ ਪ੍ਰਦੇਸ਼ ਵਿੱਚ ਧਿਆਨ ਸਿਮਰਨ ਕਰਨ ਜਾਣ ਦੀ ਰਿਪੋਰਟਾਂ ਤੋਂ ਬਾਅਦ ਐਕਸ ਹੈਂਡਲ ਉਤੇ ਪੋਸਟ ਸਾਂਝੇ ਕਰਦੇ ਹੋਏ ਸਵਾਲ ਖੜ੍ਹੇ ਕੀਤੇ ਹਨ। ਸੁਨੀਲ ਜਾਖੜ ਨੇ ਲਿਖਿਆ ਕਿ ਮੀਡੀਆ ਰਿਪੋਰਟ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਚਾਰ ਦਿਨਾਂ ਲਈ ਆਂਧਰਾ ਪ੍ਰਦੇਸ਼ ਧਿਆਨ (ਸਿਮਰਨ) ਕਰਨ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਲੱਗਦਾ ਹੈ। ਅਜਿਹਾ ਕਰਕੇ ਕੀ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬ ਦਾ ਹੁਸ਼ਿਆਰਪੁਰ ਮੈਡੀਟੇਸ਼ਨ ਸੈਂਟਰ ਚੰਗਾ ਨਹੀਂ ਹੈ। ਬਾਅਦ ‘ਚ ਉਹਨਾਂ ਕਿਹਾ ਕਿ ਇਸਦਾ ਮਤਲਬ ਅਰਵਿੰਦ ਕੇਜਰੀਵਾਲ ਦਾ ਹੁਸ਼ਿਆਰਪੁਰ ਵਿੱਚ ਰਹਿਣਾ ਵਿਪਾਸਨਾ ਸਿਮਰਨ ਕਰਨ ਲਈ ਨਹੀਂ ਸੀ ਬਲਕਿ ਕੇਂਦਰੀ ਏਜੰਸੀਆਂ ਤੋਂ ਸੁਰੱਖਿਅਤ ਪਨਾਹ ਲੈਣ ਲਈ ਸੀ?