ਨਵੇ ਸਾਲ ਦੀ ਪਹਿਲੇ ਦਿਨ ISRO ਨੇ ਐਕਸ-ਰੇਅ ਪੋਲਰੀਮੀਟਰ ਸੈਟੇਲਾਈਟ (XPoSAT) ਨੂੰ ਸਫ਼ਲਤਾਪੂਰਵਕ ਲਾਂਚ ਕੀਤਾ ਹੈ । ਇਸ ਦੇ ਨਾਲ ਹੀ ਇਸਰੋ ਨੇ ਇੱਕ ਵੱਡਾ ਇਤਿਹਾਸ ਰਚ ਦਿੱਤਾ ਹੈ। ਦੱਸਦਈਏ ਕਿ ਇਹ ਸੈਟੇਲਾਇਟ ਬਲੈਕ ਹੋਲ ਵਰਗੀਆਂ ਖਗੋਲੀ ਰਚਨਾਵਾਂ ਦੇ ਰਹੱਸਾਂ ਤੋਂ ਪਰਦਾ ਚੁੱਕੇਗਾ ਅਤੇ ਨਾਲ ਹੀ ਪੁਲਾੜ ਵਿਚ ਹੋਣ ਵਾਲੇ ਰੈਡੀਏਸ਼ਨ ਦੀ ਸਟੱਡੀ ਕਰੇਗਾ। ਜ਼ਿਕਰਯੋਗ ਹੈ ਕਿ ਇਸਰੋ ਨੇ 2023 ਵਿਚ ਚੰਦਰਮਾ ‘ਤੇ ਸਫ਼ਲਤਾ ਹਾਸਲ ਕੀਤੀ ਸੀ। ਇਸ ਤੋਂ ਬਾਅਦ ਬਲੈਕ ਹੋਲ ਵਰਗੀਆਂ ਖਗੋਲੀ ਰਚਨਾਵਾਂ ਦੇ ਰਹੱਸਾਂ ਬਾਰੇ ਜਾਣਕਾਰੀ ਲਈ (XPoSAT) ਸੈਟੇਲਾਈਟ ਨੂੰ ਲਾਂਚ ਕਰਕੇ ਮਹੱਤਵਪੂਰਨ ਮੁਹਿੰਮ ਸ਼ੁਰੂ ਕੀਤੀ ਹੈ