ਅੱਜ 1 ਜਨਵਰੀ ਹੈ, ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ। ਨਵੇਂ ਸਾਲ ਦੇ ਚੱਲਦੇ ਪੰਜਾਬ ‘ਚ ਕਈ ਬਦਲਾਅ ਹੋਏ ਹਨ। ਆਓ ਹੁਣ ਇੱਕ-ਇੱਕ ਕਰਕੇ ਇਹਨਾਂ ਬਦਲਾਅ ‘ਤੇ ਨਜ਼ਰ ਪਾਉਂਦੇ ਹਾਂ-
ਸਕੂਲਾਂ ਦਾ ਬਦਲਿਆ ਸਮਾਂ-
ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਅੱਜ ਤੋਂ ਬਦਲ ਗਿਆ ਹੈ, ਜਿਸਦੇ ਚੱਲਦੇ ਹੁਣ ਸਕੂਲ ਸਕੂਲ ਸਵੇਰੇ 9 ਵਜੇ ਦੀ ਬਜਾਏ 10 ਵਜੇ ਸ਼ੁਰੂ ਹੋਣਗੇ, ਜਦੋਂ ਕਿ ਛੁੱਟੀ 3 ਵਜੇ ਹੋਵੇਗੀ। ਇਹ ਹੁਕਮ 14 ਜਨਵਰੀ ਤੱਕ ਲਾਗੂ ਰਹੇਗਾ।
ਸੜਕ ਸੁਰੱਖਿਆ ਫੋਰਸ ਸਾਂਭੇਗੀ ਮੋਰਚਾ
ਸੂਬੇ ਦੀਆਂ ਸੜਕਾਂ ‘ਤੇ ਲੋਕਾਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਕੈਨੇਡਾ ਦੀ ਤਰਜ਼ ‘ਤੇ ਬਣਾਈ ਗਈ ਰੋਡ ਸੇਫਟੀ ਫੋਰਸ ਇਸ ਮਹੀਨੇ ਚਾਰਜ ਸੰਭਾਲ ਲਵੇਗੀ। ਮੁੱਖ ਮੰਤਰੀ ਜਲਦੀ ਹੀਇਸ ਫੋਰਸ ਨੂੰ ਤਾਇਨਾਤ ਕਰਨ ਲਈ ਹਰੀ ਝੰਡੀ ਦੇਣਗੇ। ਫੋਰਸ ਵਿੱਚ 1500 ਜਵਾਨ ਸ਼ਾਮਲ ਹਨ। ਇਸ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਵੀ ਹਨ। ਇਸ ਫੋਰਸ ਨੂੰ ਹਾਈਵੇਅ ‘ਤੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕੋਲ ਸਾਰੇ ਆਧੁਨਿਕ ਵਾਹਨ ਅਤੇ ਉਪਕਰਨ ਹੋਣਗੇ।
ਵਿਦਿਆਰਥੀਆਂ ਦੀ ਲਗੇਗੀ online ਹਾਜ਼ਰੀ
ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਆਨਲਾਈਨ ਹੋਵੇਗੀ। ਇਸ ਦੇ ਪਿੱਛੇ ਵਿਚਾਰ ਇਹ ਹੈ ਕਿ ਵਿਦਿਆਰਥੀ ਸਕੂਲ ਬੰਕ ਨਾ ਕਰ ਸਕਣ ਅਤੇ ਉਨ੍ਹਾਂ ਦੀ ਹਾਜ਼ਰੀ ਸਕੂਲਾਂ ਵਿੱਚ ਪੂਰੀ ਹੋਣੀ ਰਹੇ। ਰੋਜ਼ਾਨਾ ਹਾਜ਼ਰੀ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਹਾਜ਼ਰੀ ਸਬੰਧੀ ਉਨ੍ਹਾਂ ਦੇ ਫ਼ੋਨ ‘ਤੇ ਮੈਸੇਜ ਭੇਜਿਆ ਜਾਵੇਗਾ।
ਸਰਕਾਰੀ ਹਸਪਤਾਲਾਂ ਵਿੱਚ ਐਕਸ-ਰੇ-ਅਲਟਰਾਸਾਊਂਡ ਦੀ ਸਹੂਲਤ
ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਵੀ ਮਿਲਣਗੀਆਂ। ਲੋਕਾਂ ਨੂੰ ਹੁਣ ਸਰਕਾਰੀ ਹਸਪਤਾਲਾਂ ਵਿੱਚ ਐਕਸਰੇ ਅਤੇ ਅਲਟਰਾਸਾਊਂਡ ਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ। ਇਹ ਪ੍ਰਕਿਰਿਆ 26 ਜਨਵਰੀ ਤੱਕ ਪੂਰੀ ਕਰ ਲਈ ਜਾਵੇਗੀ