ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਦੀਆਂ ਮੁਸੀਬਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪ੍ਰਿਯੰਕਾ ਗਾਂਧੀ ਦਾ ਨਾਂ ‘ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ’ (PMLA) ਨਾਲ ਸਬੰਧਤ ਇਕ ਮਾਮਲੇ ਦੀ ਚਾਰਜਸ਼ੀਟ ਵਿਚ ਦਰਜ ਕੀਤਾ ਗਿਆ ਹੈ। ED ਨੇ ਕਿਹਾ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਅਤੇ ਉਨ੍ਹਾਂ ਦੀ ਧੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਿੱਲੀ ਸਥਿਤ ਰੀਅਲ ਅਸਟੇਟ ਏਜੰਟ ਐਚ ਐਲ ਪਾਹਵਾ ਤੋਂ ਹਰਿਆਣਾ ਦੇ ਫਰੀਦਾਬਾਦ ਵਿੱਚ 40 ਕਨਾਲ (ਪੰਜ ਏਕੜ) ਖੇਤੀਬਾੜੀ ਜ਼ਮੀਨ ਖਰੀਦੀ ਸੀ ਅਤੇ ਫਰਵਰੀ 2010 ਵਿੱਚ ਉਹੀ ਜ਼ਮੀਨ ਐਨਆਰਆਈ ਕਾਰੋਬਾਰੀ ਸੀਸੀ ਥੰਪੀ ਵੇਚ ਦਿੱਤੀ ਸੀ।
ED ਦਾ ਕਹਿਣਾ ਹੈ ਕਿ ਵਾਡਰਾ ਅਤੇ ਥੰਪੀ ਦਾ ਲੰਬਾ ਰਿਸ਼ਤਾ ਹੈ ਅਤੇ ਸਮਾਨ ਕਾਰੋਬਾਰ ਕਰਨ ਤੋਂ ਇਲਾਵਾ ਦੋਵੇਂ ਇਕੱਠੇ ਕਈ ਕੰਮ ਕਰਦੇ ਹਨ। ਇਹ ਇਕ ਵੱਡਾ ਮਾਮਲਾ ਹੈ, ਜਿਸ ਦਾ ਸਬੰਧ ਭਗੌੜੇ ਹਥਿਆਰਾਂ ਦੇ ਡੀਲਰ ਸੰਜੇ ਭੰਡਾਰੀ ਨਾਲ ਹੈ। ਭੰਡਾਰੀ ਤੋਂ ਕਈ ਏਜੰਸੀਆਂ ਮਨੀ-ਲਾਂਡਰਿੰਗ, ਵਿਦੇਸ਼ੀ ਮੁਦਰਾ ਅਤੇ ਕਾਲੇ ਧਨ ਸਬੰਧੀ ਕਾਨੂੰਨਾਂ ਅਤੇ ਅਧਿਕਾਰਤ ਸੀਕਰੇਟ ਐਕਟ ਦੀ ਉਲੰਘਣਾ ਦੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਉਹ ਜਾਂਚ ਏਜੰਸੀਆਂ ਦੇ ਡਰ ਕਾਰਨ 2016 ਵਿੱਚ ਹੀ ਭਾਰਤ ਛੱਡ ਕੇ ਬਰਤਾਨੀਆ ਭੱਜ ਗਿਆ ਸੀ।
ਹਾਲਾਂਕਿ, ED ਨੇ ਇਸ ਮਾਮਲੇ ਨਾਲ ਸਬੰਧਤ ਪਹਿਲਾਂ ਦੀ ਚਾਰਜਸ਼ੀਟ ਵਿੱਚ ਰਾਬਰਟ ਵਾਡਰਾ ਨੂੰ ਥੰਪੀ ਦਾ ਨਜ਼ਦੀਕੀ ਸਾਥੀ ਦੱਸਿਆ ਹੈ। ਪਰ ਇਹ ਪਹਿਲੀ ਵਾਰ ਹੈ ਜਦੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਅਧਿਕਾਰਤ ਦਸਤਾਵੇਜ਼ ਵਿੱਚ ਪ੍ਰਿਅੰਕਾ ਗਾਂਧੀ ਦਾ ਨਾਮ ਸ਼ਾਮਲ ਕੀਤਾ ਗਿਆ ਹੈ।