ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰਾਂ ਵਿਗੜ ਚੁੱਕੀ ਹੈ। ਹਾਲ ਹੀ ‘ਚ ਹੁਣ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਦਰਸਾਉਂਦਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਫਿਰੋਜ਼ਪੁਰ ‘ਚ ਅੱਡਾ ਖਾਈ ਵਾਲੇ ਦੇ ਕੋਲ ਸੋਮਵਾਰ ਸ਼ਾਮ ਕਾਲੀ ਟੇਪ ਲੱਗੀ ਕਾਰ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਪੁਲਸ ਵਲੋਂ ਰੁਕਣ ਦਾ ਇਸ਼ਾਰਾ ਕਰਨ ’ਤੇ ASI ਅਤੇ ਹੋਰਨਾਂ ਕਰਮਚਾਰੀਆਂ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਥੋਂ ਫਰਾਰ ਹੋ ਗਏ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ASI ਸ਼ਰਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਟੀਮ ਰੂਟੀਨ ਗਸ਼ਤ ’ਤੇ ਸੀ ਤਾਂ ਇਸੇ ਦੌਰਾਨ ਅੱਡਾ ਖਾਈ ਵਾਲਾ ਦੇ ਕੋਲ ਚਾਰ ਵਿਅਕਤੀਆਂ ਨਾਲ ਸਵਾਰ ਇਕ ਕਾਰ ਆਈ ਅਤੇ ਇਸ ਕਾਰ ਦੇ ਸ਼ੀਸ਼ਿਆਂ ’ਤੇ ਕਾਲੀ ਟੇਪ ਲੱਗੀ ਹੋਈ ਸੀ। ਉਹਨਾਂ ਕਿਹਾ ਕਿ ਜਦੋਂ ਸਾਨੂੰ ਸ਼ੱਕ ਹੋਇਆ ਤਾ ਅਸੀਂ ਗੱਡੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਗੱਡੀ ਪੁਲਸ ਟੀਮ ’ਤੇ ਚੜਾਉਣ ਦੀ ਕੋਸ਼ਿਸ਼
ਇਸ ਸਭ ਨੂੰ ਵੇਖਦੇ ਹੋਏ ਆਪਣਾ ਬਚਾਓ ਕਰਦੇ ਹੋਏ ਪੁਲਿਸ ਟੀਮ ਨੇ ਗੱਡੀ ਦੇ ਟਾਇਰਾਂ ’ਤੇ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਗੱਡੀ ਸ਼ਹਿਰ ਤੋਂ ਬਾਹਰ ਵਾਲੀ ਰੋਡ ਨੂੰ ਨਿਕਲ ਗਈ। ਗੱਡੀ ਦਾ ਪਿੱਛਾ ਕੀਤਾ ਗਿਆ ਤਾਂ ਕਿਲੇਵਾਲਾ ਚੌਕ ਦੇ ਕੋਲ ਬੇਆਬਾਦ ਜਗ੍ਹਾ ’ਤੇ ਉਹੀ ਗੱਡੀ ਖੜ੍ਹੀ ਮਿਲੀ ਜਦਕਿ ਉਸ ਵਿਚ ਸਵਾਰ ਦੋਸ਼ੀ ਫਰਾਰ ਹੋ ਚੁੱਕੇ ਸਨ। ਪੁਲਸ ਨੇ ਗੱਡੀ ਕਬਜ਼ੇ ਵਿਚ ਲੈ ਕੇ ਇਸਦੇ ਨੰਬਰ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ