ਇੱਕ ਪਾਸੇ ਜਿੱਥੇ ਪੂਰੀ ਦੁਨੀਆ ਵਿੱਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਵੀ ਜਾਰੀ ਹੈ। ਇਜ਼ਰਾਈਲ ਨੇ ਕ੍ਰਿਸਮਸ ਵਾਲੇ ਦਿਨ ਗਾਜ਼ਾ ‘ਤੇ ਵੱਡਾ ਹਵਾਈ ਹਮਲਾ ਕੀਤਾ। ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰੀ ਗਾਜ਼ਾ ਵਿੱਚ ਕੀਤੇ ਗਏ ਤਾਜ਼ਾ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 68 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਗਾਜ਼ਾ ਪੱਟੀ ‘ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈਆਂ ਝੜਪਾਂ ‘ਚ ਘੱਟੋ-ਘੱਟ 15 ਇਜ਼ਰਾਇਲੀ ਫੌਜੀ ਮਾਰੇ ਗਏ।
ਹਮਾਸ-ਇਜ਼ਰਾਈਲ ਯੁੱਧ ਨੇ ਗਾਜ਼ਾ ਦੇ ਕਈ ਹਿੱਸਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਸਮੇਂ ਦੌਰਾਨ ਲਗਭਗ 20,400 ਫਲਸਤੀਨੀ ਮਾਰੇ ਗਏ ਹਨ ਅਤੇ ਖੇਤਰ ਦੇ ਲਗਭਗ 2.3 ਮਿਲੀਅਨ ਲੋਕ ਬੇਘਰ ਹੋ ਗਏ ਹਨ। ਇਸ ਦੌਰਾਨ ਹਫਤੇ ਦੇ ਅੰਤ ਵਿੱਚ ਯੁੱਧ ਦੌਰਾਨ 15 ਇਜ਼ਰਾਈਲੀ ਸੈਨਿਕਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਅਕਤੂਬਰ ਦੇ ਅਖੀਰ ਵਿੱਚ ਇਜ਼ਰਾਈਲੀ ਜ਼ਮੀਨੀ ਹਮਲੇ ਸ਼ੁਰੂ ਹੋਣ ਤੋਂ ਬਾਅਦ ਲੜਾਈ ਦੇ ਸਭ ਤੋਂ ਹਿੰਸਕ ਦਿਨਾਂ ਵਿੱਚੋਂ ਇੱਕ ਵਿੱਚ ਇਜ਼ਰਾਈਲੀ ਸੈਨਿਕਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਇਹ ਸੰਕੇਤ ਹੈ ਕਿ ਹਮਾਸ ਹਫ਼ਤਿਆਂ ਦੀ ਤਿੱਖੀ ਲੜਾਈ ਦੇ ਬਾਵਜੂਦ ਅਜੇ ਵੀ ਲੜ ਰਿਹਾ ਹੈ।