ਮੋਗਾ ਨੇੜੇ ਅੰਮ੍ਰਿਤਸਰ ਰੋਡ ’ਤੇ ਲੁਹਾਰਾ ਨਹਿਰ ਕੋਲ ਰਾਤ ਸਮੇਂ ਅਣਪਛਾਤਿਆਂ ਵੱਲੋਂ ਇਕ ਪੁਲਿਸ ਮੁਲਾਜ਼ਮ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਮਲਾ ਕਰਨ ਤੋਂ ਬਾਅਦ ਹਮਲਾਵਰ ਪੁਲਿਸ ਮੁਲਾਜ਼ਮ ਤੋਂ ਉਸ ਦਾ ਅਸਲਾ ਖੋਹ ਕੇ ਫਰਾਰ ਹੋ ਗਏ। ਦੂਜੇ ਪਾਸੇ SSP ਮੋਗਾ ਨੇ ਘਟਨਾ ਸਥਾਨ ਦਾ ਦੌਰਾ ਕਰ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਹਨ।
ਕੀ ਹੈ ਮਾਮਲਾ?
ਦੱਸ ਦਈਏ ਕਿ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਧਰਮਕੋਟ ਨੇੜੇ ਕਮਾਲ ਕੇ ਚੌਂਕੀ ’ਚ ਤਾਇਨਾਤ ਸੀ ਅਤੇ ਇਸ ਦੌਰਾਨ ਰਾਤ 9 ਵਜੇ ਤੋਂ ਬਾਅਦ ਜਦੋਂ ਉਹ ਆਪਣੀ ਬਰੇਜਾ ਗੱਡੀ ’ਤੇ ਲੁਹਾਰਾ ਨਹਿਰ ਦੇ ਨਜ਼ਦੀਕ ਪੁੱਜਿਆ ਤਾਂ ਉਸ ਸਮੇਂ ਅਣਪਛਾਤਿਆਂ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ ਗਿਆ।