ਪੰਜਾਬ ‘ਚ ਆਏ ਦਿਨ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ. 1 ਮਹੀਨੇ ਦੇ ਅੰਦਰ ਜ਼ੀਰਕਪੁਰ, ਲੁਧਿਆਣਾ, ਮੋਹਾਲੀ ਤੇ ਤਰਨਤਾਰਨ ਤੋਂ ਬਾਅਦ ਹੁਣ ਜਲੰਧਰ ਦੇ ਜੰਡਿਆਲਾ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਦੱਸ ਦਈਏ ਕਿਇਹ ਉਹੀ ਗੈਂਗਸਟਰ ਹੈ ਜਿਸ ਨੇ ਦੋ ਦਿਨ ਪਹਿਲਾਂ ਜਲੰਧਰ ਦੇ ਬੱਸ ਸਟੈਂਡ ਨੇੜੇ ਇੱਕ ਇਮੀਗ੍ਰੇਸ਼ਨ ਮੁਲਾਜ਼ਮ ਦੀ ਕਾਰ ‘ਤੇ ਫਾਇਰਿੰਗ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ।
ਪੁਲਿਸ ਨੂੰ ਜਦੋਂ ਇਹਨਾਂ ਗੈਂਗਸਟਰਾ ਬਾਰੇ ਸੂਚਨਾ ਮਿਲੀ ਤਾ ਪੁਲਿਸ ਨੇ ਗੈਂਗਸਟਰਾ ਦਾ ਪਿੱਛਾ ਕੀਤਾ ਜਦੋਂ ਗੈਂਗਸਟਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਗੋਲੀਬਾਰੀ ਕੀਤੀ ਅਤੇ ਇਸ ਗੋਲੀਬਾਰੀ ਵਿੱਚ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਹੈ। ਜ਼ਖਮੀ ਗੈਂਗਸਟਰ ਦੀ ਪਛਾਣ ਦਵਿੰਦਰ ਵਜੋਂ ਹੋਈ ਹੈ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਪੰਜਾਬ ਵਿੱਚ ਹੋ ਰਹੇ ਗੈਂਗਸਟਰਾਂ ਦੇ ਐਨਕਾਊਂਟਰ ਨੂੰ ਲੈਕੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਸਰਕਾਰ ਆਪਣੀ ਨਾਕਾਮੀ ਲੁਕਾਉਣ ਦੇ ਲਈ ਬੇਗੁਨਾਹਾ ਦੇ ਐਨਕਾਊਟਰ ਕਰ ਰਹੀ ਹੈ ਉਹ ਸਰਹੱਦੀ ਸੂਬੇ ਹੋਣ ਦੇ ਨਾਤੇ ਪੰਜਾਬ ਲਈ ਖਤਰਨਾਕ ਹਨ। ਸਰਨਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਸੀ