ਪੰਜਾਬ ਵਿੱਚ ਕਤਲ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਲਯੁਗੀ ਪੁੱਤ ਮਨਪ੍ਰੀਤ ਨੇ ਘਰ ‘ਚ ਸੁੱਤੇ ਪਏ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਇੰਸਪੈਕਟਰ ਅਜੇ ਨੇ ਦੱਸਿਆ ਕਿ ਪੁਲਿਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਲਹਾਲ ਪੁਲਿਸ ਨੇ ਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ।
ਮ੍ਰਿਤਕ ਚਰਨਜੀਤ ਸਿੰਘ (64) ਮਿਹਨਤ ਮਜਦੂਰੀ ਕਰਦਾ ਸੀ ਜਦੋਂਕਿ ਉਸਦਾ ਕਾਤਲ ਪੁੱਤ ਮਨਪ੍ਰੀਤ ਸਿੰਘ (26) ਪਲੰਬਰ ਹੈ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਭਵਾਨੀਗੜ੍ਹ ਦੇ SHO ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ”ਚ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਕਾਤਲ ਪੁੱਤ ਦਾ ਢਾਈ ਮਹੀਨੇ ਪਹਿਲਾਂ ਆਪਣੀ ਘਰ ਵਾਲੀ ਨਾਲ ਤਲਾਕ ਹੋਇਆ ਸੀ ਜਿਸਦੇ ਚੱਲਦਿਆਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਉਹ ਆਪਣੇ ਇਸ ਤਲਾਕ ਲਈ ਆਪਣੇ ਪਿਤਾ ਨੂੰ ਜਿੰਮੇਵਾਰ ਮੰਦਾ ਸੀ ਜਿਸ ਦੇ ਚੱਲਦੇ ਉਸ ਨੇ ਕਤਲ ਕਰ ਦਿੱਤਾ