ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਮਿੰਨੀ ਨਿਲਾਮੀ ਦੁਬਈ ‘ਚ ਸ਼ੁਰੂ ਹੋ ਗਈ ਹੈ। BCCI ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਸ ਸਾਲ ਦੀ ਨਿਲਾਮੀ ਲਈ ਕੁੱਲ 1166 ਖਿਡਾਰੀਆਂ ਨੇ ਆਪਣਾ ਨਾਂ ਦਰਜ ਕਰਵਾਇਆ ਸੀ, ਜਿਨ੍ਹਾਂ ਵਿੱਚੋਂ 333 ਦੇ ਨਾਂ ਸ਼ਾਰਟਲਿਸਟ ਕੀਤੇ ਗਏ ਹਨ। ਇਸ ਵਿੱਚ 214 ਭਾਰਤੀ ਅਤੇ 119 ਵਿਦੇਸ਼ੀ ਖਿਡਾਰੀ ਹਨ। ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ 116 ਖਿਡਾਰੀ ਹਨ, ਜਦਕਿ 215 ਖਿਡਾਰੀ ਅਨਕੈਪਡ ਹਨ। ਦੋ ਖਿਡਾਰੀ associate ਦੇਸ਼ਾਂ ਦੇ ਵੀ ਹਨ।
ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ (Mitchell Starc) IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਸ ਨੂੰ Kolkata Knight Riders ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ, ਗੁਜਰਾਤ ਨੇ ਵੀ ਇਸ ਲਈ ਅੰਤ ਤੱਕ ਬੋਲੀ ਲਗਾਈ। ਇਸੇ ਨਿਲਾਮੀ ‘ਚ ਆਸਟ੍ਰੇਲੀਆ ਦੇ Pat Cummins ਦੁਪਹਿਰ ਕਰੀਬ 2.30 ਵਜੇ 20.50 ਕਰੋੜ ਰੁਪਏ ‘ਚ ਵਿਕੇ। ਉਸ ਨੂੰ Sunrisers Hyderabad ਨੇ ਖਰੀਦਿਆ। ਇਸਦੇ ਨਾਲ ਹੀ ਹਰਸ਼ਲ ਪਟੇਲ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣ ਗਏ । ਉਸ ਨੂੰ PUNJAB KINGS ਨੇ 11.75 ਕਰੋੜ ਰੁਪਏ ਵਿੱਚ ਖਰੀਦਿਆ।
NEWZEALAND ਦੇ ਡੇਰਿਲ ਮਿਸ਼ੇਲ (Daryl Mitchell) 14 ਕਰੋੜ ਰੁਪਏ ‘ਚ Chennai Super Kings ਨਾਲ ਜੁੜ ਗਏ ਹਨ। ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਨੂੰ ਮਹਿਜ਼ 1.80 ਕਰੋੜ ਰੁਪਏ ‘ਚ ਵੇਚਿਆ ਗਿਆ। ਸ੍ਰੀਲੰਕਾ ਦੇ ਵਨਿੰਦੂ ਹਸਾਰੰਗਾ ਵੀ 1.50 ਕਰੋੜ ਰੁਪਏ ਵਿੱਚ ਹੈਦਰਾਬਾਦ ਦਾ ਹਿੱਸਾ ਬਣੇ।