ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਅੱਜ SIT ਅੱਗੇ ਪੇਸ਼ ਹੋਣ ਤੋਂ ਪਹਿਲਾਂ ਪਟਿਆਲਾ ਪਹੁੰਚੇ । ਇਸ ਦੌਰਾਨ ਉਹ ਮੀਡੀਆ ਸਾਹਮਣੇ ਰੂਬਰੂ ਹੋਏ। ਮਜੀਠੀਆ ਨੇ ਮੀਡੀਆ ਸਾਹਮਣੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਇਆ ਹੈ ਕਿ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ । ਉਨਾਂ ਕਿਹਾ ਕਿ ਕੱਲ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜਨਮ ਦਿਹਾੜਾ ਸੀ ਅਤੇ ਸਾਡੇ CM ਸਾਹਬ ਨੂੰ ਚੁਟਕਲੇ ਸੁਝਦੇ ਹਨ । ਉਨਾਂ ਕਿਹਾ ਕਿ ਮੇਰੇ ਅਤੇ ਕੇਜਰੀਵਾਲ ‘ਤੇ ਬੱਸ ਇਹਨਾਂ ਹੀ ਫਰਕ ਹੈ ਕਿ ਕੇਜਰੀਵਾਲ ਸਾਹਬ ਨੂੰ ਈਡੀ ਨੇ ਸੱਦਿਆ ਸੀ , ਪਰ ਕੇਜਰੀਵਾਲ ਸਾਹਬ ਈਡੀ ਅੱਗੇ ਪੇਸ਼ ਹੋਣ ਦੀ ਥਾਂ CM ਮਾਨ ਦੇ ਨਾਲ ਜਹਾਜ਼ ‘ਚ ਬੈਠ ਕੇ ਭੱਜ ਗਏ .
ਬਿਕਰਮ ਮਜੀਠੀਆ ਨੇ ਇਹ ਕਿਹਾ ਕਿ ਉਹਨਾਂ ਨੂੰ ਕਾਨੁੰਨ ‘ਚ ਪੂਰਾ ਵਿਸ਼ਵਾਸ ਰੱਖਦੇ ਹਨ ਅਤੇ ਇਹ ਵੀਂ ਕਿਹਾ ਕਿ ਉਨਾਂ ਦੀ ਲੜਾਈ ਸਟੇਟ ਮਸ਼ੀਨਰੀ ਖਿਲਾਫ ਹੈ । ਉਨਾਂ ਕਿਹਾ ਕਿ ਅਗਰ ਕੋਈ ਇਨਸਾਨ ਸਰਕਾਰ ਖਿਲਾਫ ਬੋਲੇ ਤਾਂ ਉਸ ਖਿਲਾਫ ਪਰਚਾ ਦਰਜ ਕਰ ਦਿੰਦੇ ਹੈ । ਜੇਕਰ ਕੋਈ ਮੀਡੀਆ ਉਨਾਂ ਖਿਲਾਫ ਕੁੱਝ ਦਿਖਾਵੇ ਤਾਂ ਸਰਕਾਰ ਉਨਾਂ ਦਾ ਚੈਨਲ ਬੈਨ ਕਰਵਾ ਦਿੰਦੀ ਹੈ ਜਾਂ ਉਸ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੇ ਹੈ । ਉਨਾਂ ਕਿਹਾ ਕਿ ਜੋ ਐਮਰਜੈਂਸੀ ਲੱਗੀ ਹੈ ਉਸ ਐਮਰਜੈਂਸੀ ਦੇ ਖਿਲਾਫ ਜੋ ਲੋਕਾਂ ਦੀ ਆਵਾਜ਼ ਨੂੰ ਦਬਾਇਆ ਹੀਂ ਉਸ ਨੂੰ ਆਵਾਜ਼ ਨੂੰ ਬੁਲੰਦ ਕਰਣ ਲਈ ਆਪਣਾ ਫਰਜ਼ ਨਿਭਾ ਰਿਹਾ ਹਾਂ ।
ਬਿਕਰਮ ਮਜੀਠੀਆ ਨੇ ਮੁੱਖਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਨੂੰ ਰਾਜਨੀਤੀ ਕਰਨ ਦੀ ਆਦਤ ਪੈ ਗਈ ਹੈ । ਮਜੀਠੀਆ ਨੇ ਇਹ ਵੀ ਕਿਹਾ ਕਿ ਪੰਜਾਬ ‘ਚ ਡ੍ਰਗਸ ਅਤੇ ਨਸ਼ੇ ਦੇ ਜੋ ਹਾਲਾਤ ਨੇ ਉਸ ਉੱਤੇ ਹਾਈਕੋਰਟ, BSF ਅਤੇ ਰਾਜਪਾਲ ਨੇ ਮਾਨ ਸਰਕਾਰ ਨੂੰ ਫ਼ੇਲਿਅਰ ਸਰਕਾਰ ਕਿਹਾ ਹੈ । ਉਨ੍ਹਾਂ ਕਿਹਾ ਕਿ ਜਦੋਂ ਇਕ ਬੱਚੀ ਦੇ ਨਾਲ ਖੜਨ ਦਾ ਐਲਾਨ ਕੀਤਾ ਹੈ, ਉਦੋਂ ਸੰਮਨ ਜਾਰੀ ਕਰ ਦਿੱਤਾ ਤੇ ਇਸ ਬਾਰੇ ਪਹਿਲਾਂ ਹੀ ਪਤਾ ਸੀ। ਮਜੀਠੀਆ ਨੇ ਕਿਹਾ ਕਿ ਦੋ ਸਾਲ ਤਕ ਇਸ ਕੇਸ ਬਾਰੇ ਕੋਈ ਨਹੀਂ ਬੋਲਿਆ ਸੀ, ਸਬੂਤ ਹਨ ਤਾਂ ਅਦਾਲਤ ‘ਚ ਪੇਸ਼ ਕਰਦੇ ਪਰ ਇੱਥੇ ਰਾਜਨੀਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ, ਪਰ ਉਨ੍ਹਾਂ ਦੀ ਇਸ ਪੇਸ਼ੀ ਦੌਰਾਨ ਪਟਿਆਲਾ ‘ਚ ਲਗਾਇਆ ਗਿਆ ਪੁਲਿਸ ਦਾ ਕਰਫੂ ਇਹ ਸਾਬਿਤ ਕਰਦਾ ਹੈ ਕਿ ਸਰਕਾਰ ਉਨ੍ਹਾਂ ਤੋਂ ਕਿੰਨਾ ਡਰਦੀ ਹੈ। ਦੱਸਦਈਏ ਕਿ ਅੱਜ ਬਿਕਰਮ ਮਜੀਠਵਜੇ NDPS ਮਾਮਲੇ ‘ਚ SIT ਅੱਗੇ ਪੇਸ਼ ਹੋਣਗੇ ।