ਪਿਛਲੇ 11 ਦਿਨਾਂ ਤੋਂ ਲੁਧਿਆਣਾ ਜ਼ਿਲ੍ਹੇ ਅੰਦਰ ਤੇਂਦੂਏ ਦੀ ਦਹਿਸ਼ਤ ਬਰਕਰਾਰ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਪਿਛਲੇ 240 ਘੰਟਿਆਂ ਤੋਂ ਚੀਤੇ ਦੀ ਭਾਲ ਕਰ ਰਹੇ ਹਨ। ਪਰ ਅਧਿਕਾਰੀਆਂ ਦੇ ਹੱਥ ‘ਚ ਨਾਕਾਮਯਾਬੀ ਮਿਲ ਰਹੀ ਹੈ। ਪਰ ਹੁਣ ਤੇਂਦੁਏ ਨੂੰ ਫੜਨ ਲਈ ਜੰਗਲਾਤ ਵਿਭਾਗ ਦੇ ਅਧਿਕਾਰੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ । ਅਧਿਕਾਰੀਆਂ ਨੇ ਪਿਛਲੇ 6 ਦਿਨਾਂ ਤੋਂ ਸਮਰਾਲਾ ਦੇ ਪਿੰਡ ਮੰਜਾਲੀਆਂ ਕਲਾਂ ਵਿੱਚ ਡੇਰੇ ਲਾਏ ਹੋਏ ਹਨ। ਚੀਤੇ ਨੂੰ ਫੜਨ ਲਈ 2 ਪਿੰਜਰੇ ਤੇ 2 ਐਂਟੀ ਸਮੋਗ ਕੈਮਰੇ ਲਗਾਏ ਗਏ ਹਨ। ਬੀਤੇ ਦਿਨੀਂ ਐਤਵਾਰ ਨੂੰ ਕੁਝ ਲੋਕਾਂ ਨੇ ਖੇਤਾਂ ‘ਚ ਤੇਂਦੁਏ ਦੇ ਪੰਜੇ ਦੇ ਨਿਸ਼ਾਨ ਦੇਖੇ। ਪਰ ਧੁੰਧ ਕਾਰਨ ਤੇਂਦੁਏ ਦੀ ਫੁਟੇਜ ਹਾਸਲ ਨਹੀਂ ਕਰ ਸਕੇ।
ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੋਵਾਂ ਪਿੰਜਰਿਆਂ ਵਿੱਚ ਬੱਕਰੀ ਦਾ ਮਾਸ ਰੱਖਿਆ ਗਿਆ ਹੈ। ਤਾਂ ਜੋ ਮਾਸ ਦੀ ਬਦਬੂ ਕਾਰਨ ਚੀਤਾ ਇਸ ਨੂੰ ਖਾਣ ਲਈ ਪਿੰਜਰੇ ਵਿੱਚ ਆ ਸਕੇ। ਦੱਸਦਈਏ ਕਿ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਬਣੇ ਸੈਂਟਰਾ ਗ੍ਰੀਨ ਫਲੈਟਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ‘ਚ ਤੇਂਦੁਏ ਆਇਆ ਸੀ। ਸੈਂਟਰਾ ਗ੍ਰੀਨ ਤੋਂ ਬਾਅਦ ਹੁਣ ਦੋ ਹੋਰ ਥਾਵਾਂ ਦੇਵ ਕਲੋਨੀ ਅਤੇ ਪਿੰਡ ਖੇੜੀ ਝਮੇੜੀ ਵਿਖੇ ਪੰਜੇ ਦੇ ਨਿਸ਼ਾਨ ਪਾਏ ਗਏ ਹਨ। ਜੰਗਲਾਤ ਵਿਭਾਗਾਂ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਤੇਂ ਤੇਂਦੂਏ ਨੂੰ ਲੱਭ ਨਹੀਂ ਸਕੀ ।