ਭਜਨ ਲਾਲ ਸ਼ਰਮਾ ਨੇ ਅੱਜ ਰਾਜਸਥਾਨ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਦੇ ਨਾਲ ਦੀਆ ਕੁਮਾਰੀ ਅਤੇ ਡਾਕਟਰ ਪ੍ਰੇਮਚੰਦ ਬੈਰਵਾ ਨੇ ਡਿਪਟੀ CM ਵਜੋਂ ਸਹੁੰ ਚੁੱਕੀ। ਇਸ ਮੌਕੇ ਰਾਜਪਾਲ ਕਲਰਾਜ ਮਿਸ਼ਰਾ ਨੇ ਤਿੰਨਾਂ ਮੰਤਰਿਆ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਾਈ। ਹੁਣ ਕੇਂਦਰੀ ਲੀਡਰਸ਼ਿਪ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਭਜਨ ਲਾਲ ਦੇ ਮੰਤਰੀ ਮੰਡਲ ਦੇ ਮੈਂਬਰ ਨਿਯੁਕਤ ਕੀਤੇ ਜਾਣਗੇ, ਜਿਸ ਤੋਂ ਬਾਅਦ ਸਾਰਿਆਂ ਨੂੰ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ।
ਇਸ ਮੌਕੇ ਸਹੁੰ ਚੁੱਕ ਸਮਾਗਮ ‘ਚ ਕਈ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ । ਜਿਹਦੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਸ਼ਾਮਲ ਹੋਏ। ਸਮਾਗਮ ਵਾਲੀ ਥਾਂ ‘ਤੇ ਤਿੰਨ ਸਟੇਜਾਂ ਤਿਆਰ ਕੀਤੀਆਂ ਗਈਆਂ ਸਨ, ਜਿਸ ‘ਚ ਇਕ ਸਟੇਜ ‘ਤੇ ਦੇਸ਼ ਭਰ ਦੇ ਸੰਤ-ਮਹਾਂਪੁਰਸ਼ ਬਿਰਾਜਮਾਨ ਸਨ, ਜਦਕਿ ਦੂਜੇ ਮੰਚ ‘ਤੇ ਸਾਰੇ ਸਿਆਸੀ ਆਗੂ ਬਿਰਾਜਮਾਨ ਸਨ। ਸਹੁੰ ਚੁੱਕਣ ਲਈ ਤੀਜਾ ਸਟੇਜ ਬਣਾਇਆ ਗਿਆ, ਜਿਸ ‘ਤੇ ਪ੍ਰਧਾਨ ਮੰਤਰੀ ਮੋਦੀ, ਰਾਜਪਾਲ ਅਤੇ ਸਹੁੰ ਚੁੱਕਣ ਵਾਲੇ ਤਿੰਨੇ ਨੇਤਾ ਬੈਠੇ ਸਨ।