ਪੰਜਾਬੀ ਦੀ ਕਾਨੂੰਨ ਵਿਵਸ਼ਾ ਬੁਰੀ ਤਰਾਂ ਵਿਗੜ ਚੁੱਕੀ ਹੈ. ਲੋਕਾਂ ਦਾ ਰਾਹ ‘ਤੇ ਚੱਲਣਾ ਵੀ ਔਖਾ ਹੋ ਗਿਆ ਹੈ. ਸ਼ਰੇਆਮ ਨਸ਼ੇ ‘ਚ ਧੁੱਤ ਲੋਕ ਗੋਲੀਆਂ ਚਲਾ ਰਹੇ ਹਨ. ਜਲੰਧਰ ਬਾਈਪਾਸ ਭੱਟੀਆ ਕਾਲੋਨੀ ਨੇੜੇ ਕਾਰ ਸਵਾਰ 3 ਨੌਜਵਾਨ ਫਾਇਰਿੰਗ ਕਰਕੇ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਇਲਾਕੇ ‘ਚ ਅਚਾਨਕ ਦਹਿਸ਼ਤ ਫੈਲ ਗਈ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਕਰਦੇ ਹੋਏ ਮੌਕੇ ਤੋਂ 5 ਜ਼ਿੰਦਾ ਕਾਰਤੂਸ ਅਤੇ 2 ਖੋਲ ਬਰਾਮਦ ਕੀਤੇ ਹਨ ਅਤੇ ਹੁਣ ਪੁਲਿਸ ਵੱਲੋਂ ਇਲਾਕੇ ‘ਚ CCTV ਕੈਮਰੇ ਖੰਗਾਲ ਜਾ ਰਹੇ ਹਨ।
ਤਿੰਨ ਨੌਜਵਾਨ ਗਰੇਅ ਰੰਗ ਦੀ ਕਾਰ ‘ਚ ਸਵਾਰ ਸਨ ਅਤੇ ਪੂਬਰੀ ਤਰ੍ਹਾਂ ਨਸ਼ੇ ‘ਚ ਧੁੱਤ ਸਨ। ਉਨ੍ਹਾਂ ਨੇ ਕਿਸੇ ਪਰਵਾਸੀ ਦੇ ਘਰ ਦੇ ਗੇਟ ‘ਤੇ ਫਾਇਰਿੰਗ ਕੀਤੀ। ਫਿਲਹਾਲ ਕਿਹਾ ਜਾ ਰਿਹਾ ਹੈ ਕਿ ਕਾਰ ਸਵਾਰ ਨੌਜਵਾਨਾਂ ਨੇ ਸ਼ਾਇਦ ਕਿਸੇ ਦੂਜੀ ਜਗ੍ਹਾ ‘ਤੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਗਲਤੀ ਨਾਲ ਕਿਸੇ ਪਰਵਾਸੀ ਦੇ ਘਰ ਫਾਇਰਿੰਗ ਕਰਕੇ ਭੱਜ ਗਏ।