ਬੀਤੇ ਦਿਨ ਲੋਕ ਸਭਾ ਦੀ ਸੰਸਦ ਵਿਚ ਸੁਰੱਖਿਆ ‘ਚ ਕੁਤਾਹੀ ਹੋਣ ਦੇ ਮਾਮਲੇ ਦੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਜਦੋਂ ਉਹ ਬੋਲ ਕੇ ਬੈਠੇ ਸਨ ਤਾਂ ਉਸ ਤੋਂ ਬਾਅਦ 3 ਹੋਰ ਲੋਕਾਂ ਨੇ ਬੋਲਣਾ ਸੀ। ਇਸੇ ਦੌਰਾਨ ਉਨਾਂ ਨੇ ਵੇਖਿਆ ਕਿ ਗੈਲਰੀ ਵਿਚੋਂ ਦੋ ਵਿਅਕਤੀ ਉਤਰਦੇ ਹਨ ਅਤੇ ਤੁਰੰਤ ਹਲਚਲ ਹੁੰਦੀ ਹੈ। ਉਹ ਦੋਵੇਂ ਸੀਟਾਂ ਉਪਰੋਂ ਭੱਜਣ ਲੱਗਦੇ ਹਨ। ਮੌਕੇ ਉਤੇ ਇਕ ਵਿਅਕਤੀ ਨੂੰ ਫੜ ਲਿਆ ਜਾਂਦਾ ਹੈ ਅਤੇ ਉਹ ਆਪਣੀ ਜੁੱਤੀ ਨੂੰ ਖੋਲ੍ਹਦਾ ਹੈ, ਜਿਸ ਵਿਚ ਉਸ ਨੇ ਕੋਈ ਚੀਜ਼ ਪਾਈ ਹੁੰਦੀ ਹੈ।