ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ 8ਵਾਂ ਦਿਨ ਹੈ । ਇਸ ਦੌਰਾਨ ਅੱਜ ਲੋਕ ਸਭਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ । ਸੰਸਦ ਦੀ ਕਾਰਵਾਈ ਦੌਰਾਨ ਦੋ ਅਣਪਛਾਤੇ ਵਿਅਕਤੀ ਦਰਸ਼ਕ ਗੈਲਰੀ ਤੋਂ ਪਾਰਲੀਮੈਂਟ ਦੀ ਗੈਲਰੀ ਵਿੱਚ ਛਾਲ ਮਾਰ ਕੇ ਚਲੇ ਗਏ, ਇਹ ਸਭ ਉਸ ਸਮੇਂ ਹੋਇਆ ਜਦੋਂ ਉੱਥੇ ਕਈ ਸੰਸਦ ਮੈਂਬਰ ਮੌਜੂਦ ਸਨ। ਆਪਣੇ ਹੰਗਾਮੇ ਦੌਰਾਨ ਦੋਵਾਂ ਪ੍ਰਦਰਸ਼ਨਕਾਰੀਆਂ ਨੇ ਸੰਸਦ ਵਿੱਚ ਸਮੋਕ ਬੰਬ ਦੀ ਵਰਤੋਂ ਕੀਤੀ ਅਤੇ ਪੂਰੀ ਸੰਸਦ ਨੂੰ ਧੂੰਆਂ-ਧੂਆਂ ਕਰ ਦਿੱਤਾ।
ਇਸ ਸਭ ਤੋਂ ਬਾਅਦ ਸਪੀਕਰ ਰਾਜੇਂਦਰ ਅਗਰਵਾਲ ਨੇ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਦੌਰਾਨ ਦਾਖਲ ਹੋਏ ਦੋ ਵਿਅਕਤੀਆਂ ਵਿੱਚੋਂ ਇੱਕ ਦਾ ਨਾਮ ਸਾਗਰ ਹੈ। ਦੋਵੇਂ ਸੰਸਦ ਮੈਂਬਰ ਦੇ ਨਾਂ ‘ਤੇ ਲੋਕ ਸਭਾ ਵਿਜ਼ਟਰ ਪਾਸ ‘ਤੇ ਆਏ ਸਨ।
ਜੇਕਰ ਅਸੀਂ ਸਮੋਕ ਬੰਬ ਦੇ ਇਤਿਹਾਸ ਵਿੱਚ ਜਾਈਏ ਤਾਂ ਇਹ ਮੂਲ ਰੂਪ ਵਿੱਚ ਜਾਪਾਨੀ ਇਤਿਹਾਸ ਤੋਂ ਆਉਂਦਾ ਹੈ। ਪਰ ਜੇਕਰ ਆਧੁਨਿਕ ਸਮੇਂ ਦੀ ਗੱਲ ਕਰੀਏ ਤਾਂ 1848 ਵਿੱਚ ਬ੍ਰਿਟਿਸ਼ ਖੋਜੀ ਰਾਬਰਟ ਯੇਲ ਨੇ ਸਮੋਕ ਬੰਬ ਦੀ ਕਾਢ ਕੱਢੀ ਸੀ। ਇਸ ‘ਚ ਚੀਨੀ ਵਿਧੀ ਦੀ ਵਰਤੋਂ ਕੀਤੀ ਗਈ, ਕੁਝ ਬਦਲਾਅ ਦੇ ਨਾਲ ਅਜਿਹੀਆਂ ਚੀਜ਼ਾਂ ਨੂੰ ਜੋੜਿਆ ਗਿਆ ਤਾਂ ਕਿ ਧੂੰਆਂ ਜ਼ਿਆਦਾ ਦੇਰ ਤੱਕ ਬਣਿਆ ਰਹੇ।