ਜ਼ੀਰਕਪੁਰ ਵਿਚ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਨੇ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਬੋਵਾਲੀਆ ਦਾ Encounter ਕਰ ਦਿੱਤਾ। ਪੁਲਿਸ ਦੀ ਇਸ ਕਾਰਵਾਈ ਵਿਚ ਜੱਸਾ ਹੈਬੋਵਾਲੀਆ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਦਰਅਸਲ ਪੁਲਸ ਗੈਂਗਸਟਰ ਹੈਬੋਵਾਲੀਆ ਨੂੰ ਇਰਾਦਾ ਕਤਲ ਦੇ ਇਕ ਕੇਸ ਵਿਚ ਪਿਸਤੌਲ ਬਰਾਮਦ ਕਰਵਾਉਣ ਲਈ ਲੈ ਕੇ ਆਈ ਸੀ।
ਇਸ ਦੌਰਾਨ ਉਸ ਨੇ ਪੁਲਸ ਕਸਟੱਡੀ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਸ ਨੂੰ ਚਿਤਾਵਨੀ ਦਿੰਦਿਆਂ ਆਤਮ ਸਮਰਪਣ ਕਰਨ ਲਈ ਆਖਿਆ ਪਰ ਉਹ ਨਹੀਂ ਮਨੀਆ ਜਿਸ ਦੌਰਾਨ ਦੋਵੇ ਪਾਸਿਓਂ ਗੋਲੀਬਾਰੀ ਹੋਈ , ਜਿਸ ਨਾਲ ਖੇਤਰ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਗੋਲੀਬਾਰੀ ‘ਚ ਗੈਂਗਸਟਰ ਜੱਸਾ ਹੈਬੋਲਵਾਲ ਜ਼ਖ਼ਮੀ ਹੋ ਗਿਆ ਅਤੇ ਇਕ ਪੁਲਸ ਮੁਲਾਜ਼ਮ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਹਨਾਂ ਹੀ ਨਹੀਂ ਮੁਲਜ਼ਮ ਪਹਿਲਾਂ ਵੀ 6 ਕਤਲ ਕਰ ਚੁੱਕਾ ਹੈ। ਉਸ ਨੇ ਪੁੱਛਗਿੱਛ ‘ਚ ਕਿਹਾ ਸੀ ਕਿ ਅਜੇ ਵੀ ਉਸ ਦੇ ਨਿਸ਼ਾਨੇ ‘ਤੇ 3-4 ਹੋਰ ਲੋਕ ਹਨ। ਪੁਲਿਸ ਨੇ ਉਸ ਦੇ ਭੱਜਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।