ਸੁਖਦੇਵ ਸਿੰਘ ਗੋਗਾਮੇੜੀ ਕਤਲਕਾਂਡ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸੁਖਦੇਵ ਸਿੰਘ ਗੋਗਾਮੇੜੀ ਦੇ ਸੁਰੱਖਿਆ ਕਰਮੀ ਅਜੀਤ ਸਿੰਘ ਦੀ ਵੀ ਮੌਤ ਹੋ ਗਈ। ਜੈਪੁਰ ਦੇ ਹਸਪਤਾਲ ਵਿਚ ਅਜੀਤ ਦਾ ਇਲਾਜ ਚੱਲ ਰਿਹਾ ਸੀ ਤੇ ਉਨ੍ਹਾਂ ਦੀ ਹਾਲਤ ‘ਚ ਸੁਧਾਰ ਨਹੀਂ ਹੋ ਰਿਹਾ ਸੀ। ਜਿਸ ਕਾਰਨ ਮੰਗਲਵਾਰ ਦੇਰ ਸ਼ਾਮ ਅਜੀਤ ਨੇ ਦਮ ਤੋੜ ਦਿੱਤਾ।
ਦੱਸਣਯੋਗ ਹੈ ਕਿ ਗੋਗਾਮੇੜੀ ਕਤਲਕਾਂਡ ਵਿਚ ਸ਼ਾਮਲ ਰਹੇ ਦਹਾਂ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਸ਼ੂਟਰ ਨਿਤਿਨ ਫ਼ੌਜੀ ਅਤੇ ਰੋਹਿਤ ਰਾਠੌੜ ਨਾਲ ਇਕ ਹੋਰ ਦੋਸ਼ੀ ਉਧਮ ਨੂੰ ਚੰਡੀਗੜ੍ਹ ਤੋਂ ਫੜਿਆ ਗਿਆ ਸੀ। ਉਧਮ ਦੋਹਾਂ ਸ਼ੂਟਰਾਂ ਦੀ ਦੌੜਨ ਵਿਚ ਲਗਾਤਾਰ ਮਦਦ ਕਰ ਰਿਹਾ ਸੀ। ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ ‘ਚ ਹੁਣ ਤੱਕ ਪੁਲਸ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ
ਕੀ ਹੈ ਪੂਰਾ ਮਾਮਲਾ
5 ਦਸੰਬਰ ਨੂੰ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਕਰ ਦਿੱਤਾ ਗਿਆ ਸੀ। ਬਦਮਾਸ਼ਾਂ ਨੇ ਸੁਖਦੇਵ ਨੂੰ ਉਨ੍ਹਾਂ ਦੇ ਘਰ ‘ਚ ਦਾਖ਼ਲ ਹੋ ਕੇ ਗੋਲੀਆਂ ਮਾਰੀਆਂ ਸਨ। ਇਸ ਦੌਰਾਨ ਬਦਮਾਸ਼ਾਂ ਨੇ ਗੋਗਾਮੇੜੀ ਦੇ ਸੁਰੱਖਿਆ ਕਰਮੀ ਅਜੀਤ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਸਨ। ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਇਲਾਜ ਲਈ ਜੈਪੁਰ ਦੇ SMS ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਮੰਗਲਵਾਰ ਦੇਰ ਸ਼ਾਮ ਅਜੀਤ ਦੀ ਮੌਤ ਹੋ ਗਈ।।