ਰਾਜਸਥਾਨ ਵਿੱਚ CM ਦੇ ਨਾਮ ਨੂੰ ਮਨਜ਼ੂਰੀ ਮਿਲ ਗਈ ਹੈ। ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਚੁਣੇ ਗਏ ਹਨ। ਇਹ ਐਲਾਨ ਭਾਜਪਾ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਕੀਤਾ ਹੈ। ਉਨ੍ਹਾਂ ਦੇ ਨਾਂ ਦਾ ਐਲਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਹੋਇਆ ਹੈ। ਸੂਤਰਾਂ ਮੁਤਾਬਕ ਵਸੁੰਧਰਾ ਰਾਜੇ ਨੇ ਹੀ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ।
ਭਜਨ ਲਾਲ ਸ਼ਰਮਾ ਸੰਘ ਦੇ ਪਿਛੋਕੜ ਤੋਂ ਆਉਂਦੇ ਹਨ। ਉਹ ਮੂਲ ਰੂਪ ਤੋਂ ਭਰਤਪੁਰ ਦੇ ਰਹਿਣ ਵਾਲੇ ਹਨ। ਇਸ ਸਮੇਂ ਉਹ ਸੂਬਾ ਜਨਰਲ ਸਕੱਤਰ ਦਾ ਅਹੁਦਾ ਵੀ ਸੰਭਾਲ ਰਹੇ ਸਨ। ਇਸ ਦੇ ਨਾਲ ਹੀ ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਨੂੰ ਰਾਜਸਥਾਨ ਸਰਕਾਰ ਵਿੱਚ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ।
ਪਿਛਲੇ ਦਿਨੀਂ 5 ਸੂਬਿਆਂ ਚ ਹੋਇਆ ਚੋਣਾਂ ਵਿੱਚ ਭਾਜਪਾ ਨੇ ਮੱਧ ਪ੍ਰਦੇਸ਼, ਛੱਤਿਸਗੜ ਅਤੇ ਰਾਜਸਥਨ ਵਿੱਚ ਜਿੱਤ ਹਾਸਿਲ ਕੀਤੀ ਸੀ, ਭਾਜਪਾ ਨੇ ਛੱਤਿਸਗੜ ਵਿੱਚ ਵਿਸ਼ਣੂ ਦੇਵ ਸਹਾਯ, ਮੱਧ ਪ੍ਰਦੇਸ਼ ਵਿੱਚ ਮੋਹਨ ਯਾਦਵ ਅਤੇ ਅੱਜ ਰਾਜਸਥਾਨ ਵਿੱਚ ਭਜਨ ਲਾਲ ਸ਼ਰਮਾ ਦੇ ਨਾਮ ਤੇ ਮੋਹਰ ਲੱਗਾ ਕੇ ਜੀਤੇ ਹੋਏ ਤਿੰਨਾਂ ਸੂਬਿਆਂ ਵਿੱਚ ਨਵੇਂ ਮੁੱਖਮੰਤਰੀ ਲੱਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।