ਪੰਜਾਬ ਦੇ ਬਕਾਇਆ ਫੰਡਾਂ ਦਾ ਮੁੱਦੇ ‘ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਅੱਜ ਸੰਸਦ ‘ਚ ਗੱਲ ਕੀਤੀ । ਇਸ ਦੌਰਾਨ ਸਦਨ ‘ਚ ਸੰਦੀਪ ਪਾਠਕ ਨੇ ਕਿਹਾ ਕਿ ਪੰਜਾਬ ਨੂੰ ਮਿਲਣ ਵਾਲੇ ਆਰ.ਡੀ.ਐਫ., ਨੈਸ਼ਨਲ ਹੈਲਥ ਮਿਸ਼ਨ, ਐਮ.ਡੀ.ਐਫ. ਆਦਿ ਫੰਡਾਂ ਸਮੇਤ ਸੂਬੇ ਦਾ ਤਕਰੀਬਨ 8,000 ਕਰੋੜ ਰੁਪਏ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ। ਉਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋਂ ਬੇਨਤੀ ਕਰਦੇ ਹਨ ਕਿ ਪੰਜਾਬ ਦਾ ਬਕਾਇਆ ਪੈਸਾ ਪੰਜਾਬ ਨੂੰ ਦਿਤਾ ਜਾਵੇ, ਬੇਇਨਸਾਫ਼ੀ ਨਾ ਕੀਤੀ ਜਾਵੇ।