ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਪੁਲਿਸ ਵੱਲੋਂ ਸੰਮਨ ਭੇਜ ਕੇ 18 ਦਸੰਬਰ ਨੂੰ ਪਟਿਆਲਾ ‘ਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਜੀਠੀਆ ਨੂੰ 20-12-2021 ਦੇ NDPS ਦੇ ਮੁਕੱਦਮੇ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ।ਇਸ ਸਭ ਤੋਂ ਬਾਅਦ ਹੁਣ ਬਿਕਰਮ ਸਿੰਘ ਮਜੀਠੀਆ ਫਸਦੇ ਨਜ਼ਰ ਆ ਰਹੇ ਹਨ। ਮਜੀਠੀਆ ਨੇ ਇੱਕ ਵੀਡੀਓ ‘ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ, “ਜਿਸ ਗੱਲ ਦੀ ਮੈਨੂੰ ਉਡੀਕ ਸੀ ਉਹ ਹੀ ਹੋਇਆ, ਮਜੀਠੀਆ ਨੇ ਕਿਹਾ ਭਗਵੰਤ ਦੀ ਪੁਲਿਸ ਫੋਰਸ ਵੱਲੋਂ ਮੈਨੂੰ ਇੱਕ ਚਿਠੀ ਆਈ ਹੈ, ਇਸ ਚਿੱਠੀ ਰਾਹੀਂ ਮੈਨੂੰ ਦਫ਼ਤਰ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ.
ਵੀਡੀਓ ਸਾਂਝੀ ਕਰਦੇ ਹੋਏ ਮਜੀਠੀਆ ਨੇ ਟਵੀਟ ਕਰ ਕੈਪਸ਼ਨ ‘ਤੇ ਲਿਖਿਆ Breaking news Love letter
ਮਨ ਨੂੰ ਤਸੱਲੀ ਬੜੀ ਹੋਈ ਕਿ MAAN ਸਾਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ , ਠਾਹ ਵੱਜੀ ਆ ਜਾ ਕੇ !
ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ !
ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ।
ਕਿ ਜੋ ਤੂੰ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ ਤੈਨੂੰ ਅਕਲ ਆਹ ਜਾਂਦੀ।