ਰਾਜ ਸਭਾ ਵਿੱਚ ਨਮਾਜ਼ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ ਹੈ। ਰਾਜ ਸਭ ਵਿੱਚ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੰਸਦ ਸੈਸ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਇਸਦੇ ਲਈ ਮਿਲਣ ਵਾਲੇ ਅੱਧੇ ਘੰਟੇ ਦੀ ਬ੍ਰੇਕ ਨੂੰ ਖਤਮ ਕਰ ਦਿੱਤਾ ਹੈ। ਰਾਜ ਸਭਾ ਵਿੱਚ ਹੁਣ ਤੱਕ ਹਰ ਸ਼ੁੱਕਰਵਾਰ ਨੂੰ ਲੰਚ ਬ੍ਰੇਕ 1 ਵਜੇ ਤੋਂ 2 ਵੱਜ ਕੇ 20 ਮਿੰਟ ਤੱਕ ਹੁੰਦਾ ਸੀ। ਉੱਥੇ ਹੀ ਲੋਕ ਸਭਾ ਵਿੱਚ ਲੰਚ ਬ੍ਰੇਕ ਦੁਪਹਿਰ 1 ਵਜੇ ਤੋਂ ਦੁਪਹਿਰ 2 ਵਜੇ ਤੱਕ ਹੁੰਦਾ ਸੀ। ਰਾਜ ਸਭਾ ਵਿੱਚ ਇਹ ਵਾਧੂ ਅੱਧਾ ਘੰਟਾ ਨਮਾਜ਼ ਲਈ ਦਿੱਤਾ ਜਾਂਦਾ ਸੀ।
ਪੂਰਾ ਮਾਮਲਾ 8 ਦਸੰਬਰ 2023 ਦਾ ਹੈ। ਉਦੋਂ ਰਾਜ ਸਭਾ ‘ਚ zero call ਚੱਲ ਰਿਹਾ ਸੀ। ਸੰਸਦ ਮੈਂਬਰ ਆਪਣੇ ਸਵਾਲਾਂ ਦੇ ਜਵਾਬ ਪੁੱਛ ਰਹੇ ਸਨ। ਉਦੋਂ ਦਰਮੁਕ ਸੰਸਦ ਮੈਂਬਰ ਤਿਰੂਚੀ ਸ਼ਿਵਾ ਨੇ ਦਖ਼ਲਅੰਦਾਜੀ ਕੀਤੀ। ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਤਿਰੂਚੀ ਸ਼ਿਵਾ ਨੂੰ ਬੋਲਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਕੰਮਕਾਜ ਦੀ ਸਮੇਂ-ਹੱਦ ਨੂੰ ਲੈ ਕੇ ਸਵਾਲ ਪੁੱਛਿਆ। ਤਿਰੂਚੀ ਸ਼ਿਵਾ ਨੇ ਕਿਹਾ ਕਿ ਆਮ ਤੌਰ ‘ਤੇ ਸ਼ੁੱਕਰਵਾਰ ਦੇ ਦਿਨ ਸਭਾ ਦਾ ਕੰਮਕਾਜ ਲੰਚ ਬ੍ਰੇਕ ਤੋਂ ਬਾਅਦ ਢਾਈ ਵਜੇ ਸ਼ੁਰੂ ਹੁੰਦਾ ਹੈ। ਇਹ ਹੋਰ ਗੱਲ ਹੈ ਕਿ ਅੱਜ ਦੇ ਸੋਧ ਪ੍ਰੋਗਰਾਮ ਅਨੁਸਾਰ ਇਹ 2 ਵਜੇ ਤੋਂ ਹੀ ਹੈ। ਇਸ ਬਾਰੇ ਫ਼ੈਸਲਾ ਕਦੋਂ ਲਿਆ ਗਿਆ? ਇਸ ਬਾਰੇ ਸਦਨ ਦੇ ਮੈਂਬਰ ਨਹੀਂ ਜਾਣਦੇ, ਇਹ ਤਬਦੀਲੀ ਕਿਉਂ ਹੋਈ?
ਇਸ ‘ਤੇ ਸਪੀਕਰ ਨੇ ਜਵਾਬ ਦਿੱਤਾ ਕਿ ਇਹ ਤਬਦੀਲੀ ਅੱਜ ਤੋਂ ਨਹੀਂ ਹੈ। ਇਹ ਤਬਦੀਲੀ ਉਹ ਪਹਿਲੇ ਹੀ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ‘ਚ ਕਾਰਵਾਈ 2 ਵਜੇ ਤੋਂ ਹੁੰਦੀ ਹੈ। ਲੋਕ ਸਭਾ ਅਤੇ ਰਾਜ ਸਭਾ ਦੋਵੇਂ ਹੀ ਸੰਸਦ ਦਾ ਹਿੱਸਾ ਹਨ। ਦੋਹਾਂ ਦੇ ਕੰਮ ਦੇ ਸਮੇਂ ‘ਚ ਸਮਾਨਤਾ ਹੋਣੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਬਾਰੇ ਨਿਯਮ ਬਣਾ ਦਿੱਤੇ ਸਨ। ਸਪੀਕਰ ਦੀ ਇਸ ਗੱਲ ‘ਤੇ DMK ਦੇ ਮੁਸਲਿਮ ਸੰਸਦ ਮੈਂਬਰ ਐੱਮ. ਮੁਹੰਮਦ ਅਬਦੁੱਲਾ ਨੇ ਨਾਖੁਸ਼ੀ ਜ਼ਾਹਰ ਕੀਤੀ। ਉਹ ਬੋਲੇ ਕਿ ਹਰ ਸ਼ੁੱਕਰਵਾਰ ਨੂੰ ਮੁਸਲਿਮ ਮੈਂਬਰ ਨਮਾਜ਼ ਪੜ੍ਹਨ ਲਈ ਜਾਂਦੇ ਹਨ। ਲਿਹਾਜਾ ਇਸ ਦਿਨ ਸਦਨ ਸ਼ੁਰੂ ਕਰਨ ਲਈ 2.30 ਵਜੇ ਦਾ ਸਮਾਂ ਤੈਅ ਹੈ। ਸਪੀਕਰ ਨੇ ਅਬਦੁੱਲਾ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਬੈਠਣ ਲਈ ਕਿਹਾ। ਉਹ ਮੁੜ ਬੋਲੇ ਕਿ ਲੋਕ ਸਭਾ ਨਾਲ ਸਮਾਨਤਾ ਬਣਾਉਣ ਲਈ ਇਕ ਸਾਲ ਪਹਿਲੇ ਹੀ ਸਦਨ ਦੇ ਸਮੇਂ ‘ਚ ਤਬਦੀਲੀ ਕਰ ਦਿੱਤੀ ਗਈ ਸੀ। ਇਸ ‘ਚ ਕੁਝ ਵੀ ਨਵਾਂ ਨਹੀਂ ਹੈ।