ਅਬੋਹਰ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ. ਅਬੋਹਰ ‘ਚ ਮਲੋਟ ਰੋਡ ਬਾਈਪਾਸ ਨੇੜੇ ਲੱਕੜ ਦੇ ਆਰੇ ‘ਤੇ ਕੰਮ ਕਰਦੇ 50 ਸਾਲਾ ਵਿਅਕਤੀ ਨੇ ਉੱਥੇ ਰਹਿੰਦੀ 10 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ। ਇਸ ਸਭ ਤੋਂ ਬਾਅਦ ਪੀੜਤ ਕੁੜੀ ਨੂੰ ਲਹੂ-ਲੁਹਾਨ ਹਾਲਤ ‘ਚ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮੌਜੂਦਾ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਰਾਜੂ ਚਰਾਇਆ ਨੇ ਅਜਿਹੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ, ਤਾਂ ਜੋ ਲੜਕੀਆਂ ਦੀ ਇੱਜ਼ਤ ਬਚਾਈ ਜਾ ਸਕੇ।ਮਹਿਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ?
ਮਿਲੀ ਜਾਣਕਾਰੀ ਅਨੁਸਾਰ ਪੀੜਤਾ ਦੀ ਮਾਂ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸਦੀ ਮਾਸੀ ਵੱਲੋਂ ਉਸਨੂੰ ਪਾਲਿਆ ਗਿਆ ਸੀ। ਪੀੜਤਾ ਆਪਣੇ ਪਿਤਾ ਨਾਲ ਮਲੋਟ ਰੋਡ ‘ਤੇ ਰਹਿ ਰਹੀ ਹੈ। ਹਾਲ ਹੀ ਵਿੱਚ ਉਸ ਦੇ ਪਿਤਾ ਦਾ ਕਿਸੇ ਬਿਮਾਰੀ ਕਾਰਨ ਆਪਰੇਸ਼ਨ ਹੋਇਆ ਸੀ ਜਿਸ ਕਰ ਕੇ ਉਹਦਾ ਪਤੀ ਘਰ ਹੀ ਰਹਿੰਦਾ ਸੀ। ਅੱਜ ਗੁਆਂਢ ‘ਚ ਲੱਕੜ ਦੇ ਆਰੇ ‘ਤੇ ਕੰਮ ਕਰਨ ਵਾਲਾ 50 ਸਾਲਾ ਵਿਅਕਤੀ ਕਿਸੇ ਤਰ੍ਹਾਂ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਮੁੜ ਉਹਨੇ ਝਾੜੀਆਂ ਵਿੱਚ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਲੜਕੀ ਕਿਸੇ ਤਰ੍ਹਾਂ ਰੋਂਦੀ ਹੋਈ ਆਪਣੇ ਪਿਤਾ ਕੋਲ ਪਹੁੰਚੀ ਅਤੇ ਘਟਨਾ ਦੀ ਜਾਣਕਾਰੀ ਦਿੱਤੀ।