ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਆਪਣੇ ਤੀਜੇ ਕਾਰਜਕਾਲ ‘ਚ ਉਹ ਦੇਸ਼ ਨੂੰ ਤੀਜੀ ਅਤੇ ਸਭ ਤੋਂ ਵੱਡੀ ਅਰਥਵਿਵਸਥਾਵਾਂ ‘ਚ ਸ਼ਾਮਲ ਕਰਨਗੇ। ਉਨਾਂ ਨੇ ਇਹ ਗੱਲ ਦੇਹਰਾਦੂਨ ‘ਚ ਉਤਰਾਖੰਡ ਗਲੋਬਲ ਇਨਵੈਸਟਰਸ ਸਮਿਟ ਦੇ ਉਦਘਾਟਨ ਮੌਕੇ ਕਹੀ । ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਸਵੈ-ਸਹਾਇਤਾ ਸਮੂਹਾਂ ਦੀ ਆਮਦਨ ਵਧਾਉਣ ਲਈ ‘ਹਾਊਸ ਆਫ਼ ਹਿਮਾਲਿਆ’ ਬ੍ਰਾਂਡ ਵੀ ਲਾਂਚ ਕੀਤਾ। ਦੱਸਦਈਏ ਇਸ ਸੰਮੇਲਨ ਦੀਆਂ ਤਿਆਰੀਆਂ ਮਹੀਨਿਆਂ ਤੋਂ ਚੱਲ ਰਹੀਆਂ ਸਨ। ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਨਿਵੇਸ਼ਕ ਅਤੇ ਨੁਮਾਇੰਦੇ ਇਸ ਵਿੱਚ ਹਿੱਸਾ ਲੈ ਰਹੇ ਹਨ।