ਆਈਪੀਐਲ 2023 ਵਿੱਚ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਕਾਰ ਜ਼ਬਰਦਸਤ ਬਹਿਸ ਹੋਈ, ਜਿਸ ਦੀ ਸ਼ੁਰੂਆਤ ਨਵੀਨ ਉਲ ਹੱਕ ਅਤੇ ਵਿਰਾਟ ਕੋਹਲੀ ਵਿਚਾਲੇ ਜ਼ੁਬਾਨੀ ਜੰਗ ਨਾਲ ਹੋਈ। ਪਰ ਮੈਚ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਮੈਂਟਰ ਗੌਤਮ ਗੰਭੀਰ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਵਿਰਾਟ ਕੋਹਲੀ ਇੱਕ ਦੂਜੇ ਨਾਲ ਭਿੜ ਗਏ ਅਤੇ ਉਨ੍ਹਾਂ ਦੇ ਵਿੱਚ ਕੁਝ ਝਗੜਾ ਵੀ ਹੋਇਆ।
2023 ਦੇ ਟੂਰਨਾਮੈਂਟ ਵਿੱਚ ਆਰਸੀਬੀ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੈਚ ਖੇਡਿਆ ਗਿਆ ਸੀ, ਜਿਸ ਵਿੱਚ ਮੇਜ਼ਬਾਨ ਲਖਨਊ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਮੈਚ ‘ਚ ਲਖਨਊ ਦੇ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਅਤੇ ਵਿਰਾਟ ਕੋਹਲੀ ਵਿਚਾਲੇ ਮੈਦਾਨ ‘ਤੇ ਬਹਿਸ ਹੋਈ ਸੀ ਪਰ ਮੈਚ ਤੋਂ ਬਾਅਦ ਇਹ ਤਕਰਾਰ ਗੌਤਮ ਗੰਭੀਰ ਵੱਲ ਚਲੀ ਗਈ ਸੀ, ਜਿਸ ਨੂੰ ਲੈ ਕੇ ਗੰਭੀਰ ਨੇ ਕਿਹਾ ਕਿ ਮੈਂਟਰ ਹੋਣ ਦੇ ਨਾਤੇ ਮੈਦਾਨ ਤੋਂ ਬਾਹਰ ਮੇਰੇ ਖਿਡਾਰੀ ਨੂੰ ਕੋਈ ਕੁਝ ਨਹੀਂ ਬੋਲ ਸਕਦਾ।