ਨੈਸ਼ਨਲ ਇੰਟੈਲੀਜੈਂਸ ਏਜੰਸੀ ਯਾਨੀ ਕਿ NIA ਨੇ ਅੱਜ ਵੱਡੀ ਕਾਰਵਾਈ ਕੀਤੀ। NIA ਨੇ ਦੇਸ਼ ਦੇ ਦੋ ਰਾਜਾਂ ਮਹਾਰਾਸ਼ਟਰ ਅਤੇ ਕਰਨਾਟਕ ‘ਚ ਕੁੱਲ 44 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਏਜੰਸੀ ਨੇ ਮਹਾਰਾਸ਼ਟਰ ਤੋਂ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਅਧਿਕਾਰੀ ISIS ਨਾਲ ਜੁੜੇ ਹਨ । ਅਧਿਕਾਰੀਆਂ ਨੇ ਦੱਸਿਆ ਕਿ ਸੱਬ ਤੋਂ ਵੱਧ ਛਾਪੇਮਾਰੀ ਠਾਣੇ ਦਿਹਾਤੀ ਵਿੱਚ 31, ਪੁਣੇ ਵਿੱਚ ਦੋ, ਠਾਣੇ ਸ਼ਹਿਰ ਵਿੱਚ 9, ਭਾਇੰਦਰ ਵਿੱਚ ਇੱਕ ਅਤੇ ਕਰਨਾਟਕ ਵਿੱਚ ਇੱਕ-ਇੱਕ ਸਥਾਨ ਉੱਤੇ ਕੀਤੀ ਗਈ ਹੈ।