ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ ‘ਚ ਤੇਂਦੂਏ ਦਾ ਡਰ ਬਣਿਆ ਹੋਇਆ ਹੈ। 28 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਦੇ ਹੱਥ ਖਾਲੀ ਹਨ। ਅਜੇ ਤੱਕ ਤੇਂਦੂਏ ਦਾ ਕੋਈ ਸੁਰਾਗ ਨਹੀਂ ਮਿਲਿਆ। ਦਰਅਸਲ, ਸ਼ੁੱਕਰਵਾਰ ਸੋਸਾਇਟੀ ‘ਚ ਰਹਿਣ ਵਾਲੇ ਇਕ ਵਿਅਕਤੀ ਨੇ ਤੇਂਦੂਆ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਅਤੇ ਲੋਕ ਇਕੱਠੇ ਹੋ ਗਏ। ਜਦੋਂ ਸੁਸਾਇਟੀ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਉਸ ‘ਚ ਇੱਕ ਤੇਂਦੂਆ ਘੁੰਮਦਾ ਦੇਖਿਆ। ਇਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ। ਸੈਂਟਰਾ ਗਰੀਨ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਸ ਸਭ ਨੂੰ ਵੇਖਦੇ ਹੋਏ ਅੱਜ ਸਵੇਰੇ ਲੋਕ ਸੈਰ ਕਰਨ ਲਈ ਵੀ ਘਰਾਂ ਤੋਂ ਬਾਹਰ ਨਹੀਂ ਨਿਕਲੇ। ਇਲਾਕੇ ਨੂੰ ਕੱਲ੍ਹ ਵਾਂਗ ਸੀਲ ਕਰ ਦਿੱਤਾ ਗਿਆ ਹੈ। ਤੇਂਦੁਏ ਨੂੰ ਫੜਨ ਲਈ ਸੈਂਟਰਾ ਗ੍ਰੀਨ ਵਿੱਚ ਕਈ ਥਾਵਾਂ ‘ਤੇ ਪਿੰਜਰੇ ਲਗਾਏ ਗਏ ਹਨ। ਜੰਗਲਾਤ ਵਿਭਾਗ ਦੇ ਨਾਲ ਪੁਲਿਸ ਟੀਮ ਪਿਛਲੇ 24 ਘੰਟਿਆਂ ਤੋਂ ਘਟਨਾ ਸਥਾਨ ‘ਤੇ ਤਾਇਨਾਤ ਹੈ। ਕਰੀਬ 16 ਲੋਕਾਂ ਦੀ ਟੀਮ ਤੇਂਦੁਏ ਦੀ ਭਾਲ ਕਰ ਰਹੀ ਹੈ। ਸੈਂਟਰਾ ਗਰੀਨ ਨੇੜੇ ਸਕੂਲਾਂ ਵਿੱਚ ਦਿਨ ਭਰ ਦਹਿਸ਼ਤ ਦਾ ਮਾਹੌਲ ਰਿਹਾ।