ਪੰਜਾਬ ‘ਚ ਸਵਾਈਨ ਫਲੂ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸੇ ਨਾਲ ਜੁੜਿਆ ਹੁਣ ਨਵਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਲੁਧਿਆਣਾ ਦੇ PAU ਕੈਂਪਸ ਦੀ ਰਹਿਣ ਵਾਲੀ 62 ਸਾਲਾ ਔਰਤ ਨੂੰ ਸਵਾਈਨ ਫਲੂ ਤੋਂ ਪਾਜ਼ੇਟਿਵ ਪਾਇਆ ਗਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਪੀੜਤ ਔਰਤ ਦਯਾਨੰਦ ਹਸਪਤਾਲ ‘ਚ ਦਾਖ਼ਲ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ‘ਚ ਸਵਾਈਨ ਫਲੂ ਦਾ ਇਸ ਸੀਜ਼ਨ ਦਾ ਪਹਿਲਾ ਮਾਮਲਾ ਹੈ। ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਹੈ Swine Flu ਦੇ ਮੁੱਖ ਕਾਰਨ
ਤੇਜ਼ ਬੁਖ਼ਾਰਖੰਘ ਅਤੇ ਜੁਕਾਮ
ਸਾਹ ਲੈਣ ‘ਚ ਤਕਲੀਫ਼
ਛਿੱਕਾਂ ਆਉਣਾ ਜਾਂ ਨੱਕ ਵਗਣਾ
ਗਲੇ ‘ਚ ਖਰਾਸ਼ਸਰੀਰ ਟੁੱਟਣ ਦਾ ਅਹਿਸਾਸ ਹੋਣ